टॉप न्यूज़
ਸਾਬਕਾ ਕੇਂਦਰੀ ਰਾਜ ਮੰਤਰੀ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੋਸ਼ ਹੈ ਕਿ ਪਾਕਿਸਤਾਨੀ ਨੰਬਰ ਤੋਂ ਵਟਸਐਪ ਤੇ ਵੌਇਸ ਮੈਸੇਜ ਭੇਜ ਕੇ ਬਿੱਟੂ ਨੂੰ ਧਮਕਾਇਆ ਗਿਆ। ਮੈਸੇਜ ਭੇਜਣ ਵਾਲੇ ਨੇ ਆਪਣਾ ਨਾਮ ਮਲਿਕ ਐਲੇਕਸ ਦੱਸਿਆ ਹੈ।
ਦੋਸ਼ੀ ਨੇ ਬਿੱਟੂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣੀ “ਔਕਾਤ” ਵਿੱਚ ਰਹੇ ਅਤੇ ਜ਼ਿਆਦਾ ਬਿਆਨਬਾਜ਼ੀ ਨਾ ਕਰੇ। ਦੱਸਿਆ ਜਾ ਰਿਹਾ ਹੈ ਕਿ ਜਿਸ ਨੰਬਰ ਤੋਂ ਵਟਸਐਪ ਵੌਇਸ ਮੈਸੇਜ ਭੇਜਿਆ ਗਿਆ, ਉਹ +92 328 415 7075 ਹੈ। ਮੈਸੇਜ ਵਿੱਚ, ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ, “ਸਲਾਮ ਵਲੇਕੁਮ, ਸਤਿ ਸ੍ਰੀ ਅਕਾਲ। ਰਵਨੀਤ ਬਿੱਟੂ, ਤੇਰੇ ਲਈ ਮੈਸੇਜ ਹੈ। ਕੰਨ ਖੋਲ੍ਹ ਕੇ ਸੁਣ ਲੈ। ਤੂੰ ਅੱਜਕੱਲ੍ਹ ਬਹੁਤ ਬਕਵਾਸ ਕਰ ਰਿਹਾ। ਔਕਾਤ ਤੋਂ ਬਾਹਰ ਜਾ ਰਹੇ ਰਹੇ ਹੋ। ਆਪਣੀ ਔਕਾਤ ਵਿੱਚ ਰਹੋ, ਆਪਣੀ ਔਕਾਤ ਨਹੀਂ ਭੁੱਲਿਆ ਕਰਦੇ”




