टॉप न्यूज़

ਪੰਜਾਬ ਵਿੱਚ ਕਦੋਂ ਪਵੇਗਾ ਮੀਂਹ, ਜਾਣੋ ਆਉਣ ਵਾਲੇ ਦਿਨਾਂ ਦੇ ਮੌਸਮ ਦਾ ਹਾਲ

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਅਤੇ ਬੱਦਲਾਂ ਵਾਲੇ ਮੌਸਮ ਤੋਂ ਬਾਅਦ ਹੁਣ ਮੌਸਮ ਦਾ ਰੁਖ ਬਦਲਦਾ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਦੇ ਤਾਜ਼ਾ ਅਪਡੇਟ ਮੁਤਾਬਕ ਸੂਬੇ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਵੱਡੀ ਮੀਂਹ ਵਾਲੀ ਗਤੀਵਿਧੀ ਦੀ ਸੰਭਾਵਨਾ ਘੱਟ ਹੈ। ਪੰਜਾਬ ਲਈ 29 ਸਤੰਬਰ ਤੋਂ 5 ਅਕਤੂਬਰ ਤੱਕ ਕਿਸੇ ਵੀ ਦਿਨ ਕੋਈ ਮੌਸਮੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ।
ਤਾਜ਼ਾ ਮੌਸਮੀ ਰਿਪੋਰਟਾਂ ਮੁਤਾਬਕ 30 ਸਤੰਬਰ ਤੋਂ ਪੰਜਾਬ ਵਿੱਚ ਮੌਸਮ ਜ਼ਿਆਦਾਤਰ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਅੱਜ, 29 ਸਤੰਬਰ ਨੂੰ ਕੁਝ ਇਲਾਕਿਆਂ ਵਿੱਚ ਹਲਕੀ ਬੂੰਦਾਬਾਂਦੀ ਦੀ ਸੰਭਾਵਨਾ ਰਹਿ ਸਕਦੀ ਹੈ, ਪਰ ਇਸ ਤੋਂ ਬਾਅਦ ਮੀਂਹ ਦੀ ਗਤੀਵਿਧੀ ਵਿੱਚ ਕਮੀ ਆਉਣ ਦੇ ਸੰਕੇਤ ਹਨ।

ਦਿਨ ਦੇ ਤਾਪਮਾਨ ’ਚ ਹੋ ਸਕਦਾ ਹੈ ਵਾਧਾ

ਮੀਂਹ ਦੀ ਗਤੀਵਿਧੀ ਘਟਣ ਨਾਲ ਪੰਜਾਬ ਵਿੱਚ ਦਿਨ ਦੇ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਅਗਲੇ ਕੁਝ ਦਿਨਾਂ ਦੌਰਾਨ ਕਈ ਥਾਵਾਂ ’ਤੇ ਵੱਧ ਤੋਂ ਵੱਧ ਤਾਪਮਾਨ 33 ਤੋਂ 36 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਚੰਡੀਗੜ੍ਹ ਸਮੇਤ ਪੰਜਾਬ ਦੇ ਕੁਝ ਸ਼ਹਿਰਾਂ ਲਈ ਵੀ ਮੌਸਮ ਮੁੱਖ ਤੌਰ ’ਤੇ ਅੰਸ਼ਿਕ ਬੱਦਲਾਂ ਤੋਂ ਲੈ ਕੇ ਸਾਫ਼ ਰਹਿਣ ਦਾ ਅਨੁਮਾਨ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!