
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ 24ਵੀਂ ਕਿਸ਼ਤ 30 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ । ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਪੈਸੇ ਜਾਣਗੇ। ਖੇਤੀਬਾੜੀ ਮੰਤਰਾਲੇ ਨੇ ਪਹਿਲਾ ਹੀ 23 ਅਕਤੂਬਰ ਨੂੰ ਭੁਗਤਾਨ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਸੀ। ਜਿਹੜੇ ਕਿਸਾਨ ਇਸ ਰਾਸ਼ੀ ਦਾ ਇੰਤਜ਼ਾਰ ਕਰ ਰਹੇ ਹਨ ਉਨ੍ਹਾਂ ਨੂੰ ਕਿਸ਼ਤ ਜਾਰੀ ਹੋਣ ਤੋਂ ਪਹਿਲਾ ਆਪਣੀ ਜਾਣਕਾਰੀ ਚੈੱਕ ਕਰ ਲੈਣੀ ਚਾਹੀਦੀ ਹੈ।
ਇਸ ਤਾਰੀਖ ਨੂੰ ਕਿਸ਼ਤ ਜਾਰੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਹਰੇਕ ਰਜ਼ਿਸਟਰਡ ਕਿਸਾਨ ਨੂੰ ਭੁਗਤਾਨ ਮਿਲ ਹੀ ਜਾਵੇਗਾ। ਉੱਥੇ ਹੀ ਜਿਹੜੇ ਕਿਸਾਨਾਂ ਦੀ ਅਧੂਰੀ e-KYC ਜਾ ਗਲਤ ਰਿਕਾਰਡ ਹੋਵੇਗਾ, ਉਨ੍ਹਾਂ ਨੂੰ ਪੈਸੇ ਮਿਲਣ ਵਿਚ ਦੇਰੀ ਹੋ ਸਕਦੀ ਹੈ। ਆਧਾਰ ਲਿੰਕ ਹੋਣ ਜਾ ਜਮੀਨ ਦੇ ਤਸਦੀਕ ਵਿਚ ਦਿੱਕਤ ਹੋਣ ‘ਤੇ ਵੀ ਭੁਗਤਾਨ ਪ੍ਰਭਾਵਿਤ ਹੋ ਸਕਦਾ ਹੈ। ਕਿਸਾਨਾਂ ਨੂੰ ਆਖਰੀ ਦਿਨ ਦਾ ਇੰਤਜ਼ਾਰ ਕਰਨ ਦੀ ਬਜਾਏ, ਇਨ੍ਹਾਂ ਸਮੱਸਿਆਵਾਂ ਦਾ ਪਹਿਲਾਂ ਹੀ ਹੱਲ ਕਰ ਲੈਣਾ ਚਾਹੀਦਾ ਹੈ।
ਇਸ ਯੋਜਨਾ ਦੇ ਤਹਿਤ e-KYC ਪੂਰਾ ਕਰਨਾ ਇਕ ਜਰੂਰੀ ਸ਼ਰਤ ਹੈ। ਇਸ ਨਾਲ ਰਜ਼ਿਸਟਰਡ ਕਿਸਾਨਾਂ ਦੀ ਪਛਾਣ ਦੀ ਪੁਸ਼ਟੀ ਕਰਨ ਵਿੱਚ ਮਦਦ ਮਿਲਦੀ ਹੈ। ਕਿਸਾਨਾਂ ਨੂੰ ਇਹ ਵੀ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਬੈਂਕ ਖਾਤਾ ਆਧਾਰ ਨਾਲ ਜੁੜਿਆ ਹੈ ਜਾ ਨਹੀਂ। ਇਸ ਦੇ ਨਾਲ ਹੀ, ਇਸ ਦੇ ਜਮੀਨ ਦੇ ਰਿਕਾਰਡ ਤਸਦੀਕ ਹੋਣੀ ਚਾਹੀਦੀ ਅਤੇ ਉਸ ਦੀ ਜਾਣਕਾਰੀ ਸਹੀ ਹੋਣੀ ਚਾਹੀਦੀ ਹੈ।
ਕਿਸਾਨ ਪੀਐਮ ਕਿਸਾਨ ਦੀ ਆਧਿਕਾਰਿਕ ਵੈਬਸਾਇਟ ਦੇ ਰਾਹੀਂ ਆਪਣੇ ਭੁਗਤਾਨ ਦੀ ਜਾਣਕਾਰੀ ਚੈੱਕ ਕਰ ਸਕਦੇ ਹਨ। ਆਪਣੇ ਮੋਬਾਇਲ ਫੋਨ ਜਾ ਕੰਪਿਊਟਰ ‘ਤੇ pmkisan.gov.in ਖੋਲੋ, ‘Know Your Status’ (ਆਪਣਾ ਸਟੇਟਸ ਜਾਣੋ) ਵਿਕਲਪ ਚੁਣੋ ਅਤੇ ਆਪਣਾ ਰਜ਼ਿਸਟ੍ਰੇਸ਼ਨ ਨੰਬਰ ਦਰਜ਼ ਕਰੋ। ਇਸ ਦੇ ਬਾਅਦ, ਸਕ੍ਰੀਨ ‘ਤੇ ਦਿਖ ਰਿਹਾ ਕੈਪਚਾ ਕੋਡ ਭਰੋ ਅਤੇ ‘Get OTP’ ਚੁਣੋ, ਅੱਗੇ ਵਧਣ ਲਈ ਆਪਣੇ ਦਿੱਤੇ ਹੋਏ ਮੋਬਾਇਲ ਨੰਬਰ ‘ਤੇ ਆਏ OTP ਨੂੰ ਦਰਜ਼ ਕਰੋ ।
ਅਗਲੀ ਸਕ੍ਰੀਨ ‘ਤੇ ਆਪਣੀ ਜਾਣਕਾਰੀ ਅਤੇ ਲਾਭਪਾਤਰੀ ਦਾ ਸਟੇਟਸ ਦਿਖਾਈ ਦੇਵੇਗਾ। ਚੈੱਕ ਕਰੋ ਕਿ ਆਪਣਾ e-KYC ਪੂਰਾ ਹੈ ਜਾ ਨਹੀਂ ਅਤੇ ਦੇਖੋ ਕੀਤੇ ਕੋਈ ਗਲਤੀ ਤਾਂ ਨਹੀਂ ਹੈ। ਜੇਕਰ ਕੋਈ ਕੰਮ ਬਾਕੀ ਹੈ ਤਾਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰੋ। ਜੇਕਰ ਤੁਹਾਨੂੰ ਆਪਣੇ ਰਿਕਾਰਡ ਠੀਕ ਕਰਨ ਵਿਚ ਮਦਦ ਚਾਹੀਦਾ ਤਾਂ ਸੰਬੰਧਤ ਸੇਵਾ ਕੇਂਦਰ ਨਾਲ ਸੰਪਰਕ ਕਰੋ।
EDITED BY- HARLEEN KAUR




