Uncategorized

7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore

ਕਈ ਲੋਕ ਰਾਤ ਨੂੰ 7 ਤੋਂ 8 ਘੰਟੇ ਦੀ ਨੀਂਦ ਲੈਣ ਦੇ ਬਾਵਜੂਦ ਸਵੇਰੇ ਉੱਠਣ ਤੋਂ ਬਾਅਦ ਵੀ ਥਕਾਵਟ (Fatigue) ਮਹਿਸੂਸ ਕਰਦੇ ਹਨ। ਜੇ ਇਹ ਸਮੱਸਿਆ ਕਦੇ-ਕਦਾਈਂ ਹੋਵੇ ਤਾਂ ਇਸ ਦਾ ਕਾਰਨ ਦੇਰ ਨਾਲ ਸੌਣਾ, ਤਣਾਅ ਜਾਂ ਜ਼ਿਆਦਾ ਕੰਮ ਹੋ ਸਕਦਾ ਹੈ ਪਰ ਜੇ ਲਗਾਤਾਰ ਨੀਂਦ ਪੂਰੀ ਕਰਨ ਦੇ ਬਾਵਜੂਦ ਸਰੀਰ ਸੁਸਤ ਰਹਿੰਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਇਸ ਦੇ ਪਿੱਛੇ ਨੀਂਦ ਦੀ Quality ਖਰਾਬ ਹੋਣਾ ਇੱਕ ਵੱਡਾ ਕਾਰਨ ਹੋ ਸਕਦਾ ਹੈ। ਖਾਸ ਕਰਕੇ ਜੇ ਰਾਤ ਨੂੰ ਵਾਰ-ਵਾਰ ਨੀਂਦ ਟੁੱਟਦੀ ਹੈ, ਤੇਜ਼ ਖਰਾਟੇ ਆਉਂਦੇ ਹਨ ਜਾਂ ਨੀਂਦ ਦੌਰਾਨ ਸਾਹ ਰੁਕਣ ਵਰਗੀ ਸਮੱਸਿਆ ਹੁੰਦੀ ਹੈ। ਇਹ Sleep Apnea ਨਾਲ ਜੁੜਿਆ ਹੋ ਸਕਦਾ ਹੈ।

ਇਸ ਤੋਂ ਇਲਾਵਾ ਸਰੀਰ ਵਿੱਚ Iron ਜਾਂ Vitamin B12 ਦੀ ਕਮੀ, Vitamin D ਦੀ ਕਮੀ, ਥਾਇਰਾਇਡ ਦੀ ਸਮੱਸਿਆ, Diabetes ਅਤੇ ਅਨੀਮੀਆ ਵੀ ਲਗਾਤਾਰ ਥਕਾਵਟ ਦਾ ਕਾਰਨ ਬਣ ਸਕਦੇ ਹਨ। ਮਾਨਸਿਕ ਤਣਾਅ, Anxiety ਅਤੇ ਲੰਬੇ ਸਮੇਂ ਤੱਕ ਰਹਿਣ ਵਾਲਾ Stress ਵੀ Energy Level ਨੂੰ ਪ੍ਰਭਾਵਿਤ ਕਰ ਸਕਦਾ ਹੈ।

ਜੇ ਥਕਾਵਟ ਦੇ ਨਾਲ ਚੱਕਰ ਆਉਣਾ, ਸਾਹ ਚੜ੍ਹਨਾ, ਦਿਲ ਦੀ ਧੜਕਣ ਤੇਜ਼ ਹੋਣਾ, ਵਜ਼ਨ ਵਿੱਚ ਅਚਾਨਕ ਬਦਲਾਅ ਜਾਂ ਬਹੁਤ ਜ਼ਿਆਦਾ ਨੀਂਦ ਆਉਣ ਵਰਗੇ ਲੱਛਣ ਵੀ ਹਨ ਤਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ। ਇਸ ਲਈ ਸਿਰਫ਼ ਜ਼ਿਆਦਾ ਘੰਟੇ ਸੌਣਾ ਹੀ ਕਾਫ਼ੀ ਨਹੀਂ। ਚੰਗੀ ਨੀਂਦ, ਸੰਤੁਲਿਤ ਖੁਰਾਕ, ਰੋਜ਼ਾਨਾ ਸਰੀਰਕ ਗਤੀਵਿਧੀ ਅਤੇ ਲਗਾਤਾਰ ਥਕਾਵਟ ਦੇ ਅਸਲ ਕਾਰਨ ਦੀ ਪਛਾਣ ਵੀ ਜ਼ਰੂਰੀ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!