टॉप न्यूज़
ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ

ਜਗਰਾਓਂ ਵਿੱਚ ਐਤਵਾਰ ਨੂੰ ਮੀਂਹ ਦੌਰਾਨ ਸਿੱਧਵਾਂ ਬੇਟ ਰੋਡ ’ਤੇ ਪਿੰਡ ਲੀਲਾ ਨੇੜੇ ਸੇਮ ਨਾਲੇ ਕੋਲ ਕਾਰ ਅਤੇ PRTC ਦੀ ਮਿੰਨੀ ਬੱਸ ਵਿਚਾਲੇ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਜਦਕਿ ਮਿੰਨੀ ਬੱਸ ਬੇਕਾਬੂ ਹੋ ਕੇ ਝੋਨੇ ਦੇ ਖੇਤਾਂ ਵਿੱਚ ਜਾ ਵੜੀ। ਇਸ ਹਾਦਸੇ ਵਿੱਚ ਕਾਰ ਚਾਲਕ ਅਤੇ ਇੱਕ ਮਹਿਲਾ ਜ਼ਖ਼ਮੀ ਹੋ ਗਏ। ਬੱਸ ਵਿੱਚ ਕਰੀਬ 30 ਸਵਾਰੀਆਂ ਮੌਜੂਦ ਸਨ। ਗਨੀਮਤ ਰਹੀ ਕਿ ਸਾਰੀਆਂ ਸਵਾਰੀਆਂ ਵੱਡੇ ਹਾਦਸੇ ਤੋਂ ਬਚ ਗਈਆਂ, ਹਾਲਾਂਕਿ ਦੋ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਜਾਣਕਾਰੀ ਹੈ।



