टॉप न्यूज़
ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਐਲਾਨ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਨੇ ਦੀਵਾਲੀ ਮੌਕੇ ਦਰਜਾ ਚਾਰ ਮੁਲਾਜ਼ਮਾਂ ਨੂੰ 10,000 ਰੁਪਏ ਦਾ ਵਿਆਜ ਮੁਕਤ ਤਿਉਹਾਰੀ ਕਰਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਮੁਲਾਜ਼ਮ 6 ਨਵੰਬਰ ਤੱਕ ਸਰਕਾਰੀ ਖ਼ਜ਼ਾਨੇ ਵਿੱਚੋਂ ਪੇਸ਼ਗੀ ਰਾਸ਼ੀ ਲੈ ਸਕਦੇ ਹਨ।
ਇਸ ਤੋਂ ਬਾਅਦ ਇਹ ਪੇਸ਼ਗੀ ਰਾਸ਼ੀ ਪੰਜ ਬਰਾਬਰ ਮਹੀਨਾਵਾਰ ਕਿਸ਼ਤਾਂ ਵਿੱਚ ਵਸੂਲੀ ਜਾਵੇਗੀ, ਜਿਸ ਦੀ ਕਟੌਤੀ ਮੁਲਾਜ਼ਮਾਂ ਦੀ ਦਸੰਬਰ 2026 ਦੀ ਤਨਖ਼ਾਹ ਤੋਂ ਸ਼ੁਰੂ ਹੋਵੇਗੀ। ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਆਪਣੇ ਦਰਜਾ-ਚਾਰ (ਗਰੁੱਪ-ਡੀ) ਮੁਲਾਜ਼ਮਾਂ ਨੂੰ ਆਗਾਮੀ ਦਿਵਾਲੀ ਦਾ ਤਿਉਹਾਰ ਮਨਾਉਣ ਵਿੱਚ ਮਦਦ ਕਰਨ ਲਈ 10,000 ਰੁਪਏ ਦਾ ਵਿਆਜ-ਮੁਕਤ ਤਿਉਹਾਰੀ ਐਡਵਾਂਸ ਦੇਵੇਗੀ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਅਸੀਂ ਵਿੱਤੀ ਸਾਲ 2026-27 ਦੌਰਾਨ ਇਸ ਉਪਰਾਲੇ ਲਈ 20 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਮੁਲਾਜ਼ਮ ਆਪਣੇ ਪਰਿਵਾਰਾਂ ਨਾਲ ਖੁਸ਼ੀ-ਖੁਸ਼ੀ ਦਿਵਾਲੀ ਮਨਾ ਸਕਣ।” ਉਨ੍ਹਾਂ ਕਿਹਾ ਕਿ ਇਹ ਐਡਵਾਂਸ ਸੂਬੇ ਦੇ ਲਗਭਗ 34,604 ਗਰੁੱਪ-ਡੀ ਮੁਲਾਜ਼ਮਾਂ ਦੀ ਕੁੱਲ ਗਿਣਤੀ ਲਈ ਉਪਲਬਧ ਹੈ।
ਵਿੱਤ ਮੰਤਰੀ ਚੀਮਾ ਨੇ ਕਿਹਾ, “ਜੇਕਰ ਹਰ ਯੋਗ ਮੁਲਾਜ਼ਮ ਕਰਜ਼ਾ ਲੈਣ ਦਾ ਬਦਲ ਚੁਣਦਾ ਹੈ, ਤਾਂ ਸੂਬੇ ਲਈ ਕੁੱਲ ਸੰਭਾਵਿਤ ਖਰਚਾ 34.60 ਕਰੋੜ ਰੁਪਏ ਹੋਵੇਗਾ। 8 ਨਵੰਬਰ ਨੂੰ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਇਹ ਅਡਵਾਂਸ ਯਕੀਨੀ ਬਣਾਉਣ ਲਈ, ਮੁਲਾਜ਼ਮਾਂ ਨੂੰ 6 ਨਵੰਬਰ, 2026 ਤੱਕ ਖਜ਼ਾਨੇ ਵਿੱਚੋਂ ਰਕਮ ਕਢਵਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਬਾਅਦ ਇਹ ਐਡਵਾਂਸ ਪੰਜ ਬਰਾਬਰ ਮਹੀਨਾਵਾਰ ਆਸਾਨ ਕਿਸ਼ਤਾਂ ਵਿੱਚ ਵਸੂਲਿਆ ਜਾਵੇਗਾ, ਜਿਸ ਦੀ ਕਟੌਤੀ ਮੁਲਾਜ਼ਮਾਂ ਦੀ ਦਸੰਬਰ 2026 ਦੀ ਤਨਖਾਹ ਤੋਂ ਸ਼ੁਰੂ ਹੋਵੇਗੀ।”
EDITED BY- HARLEEN KAUR




