टॉप न्यूज़
AAP MLA ਨੂੰ ਹਾਈਕੋਰਟ ਵਲੋਂ ਵੱਡਾ ਝਟਕਾ

ਪੰਜਾਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਹਾਈਕੋਰਟ ਤੋਂ ਵੱਡਾ ਝਟਕਾ ਮਿਲਿਆ ਹੈ। ਮਨਜਿੰਦਰ ਸਿੰਘ ਲਾਲਪੁਰਾ ਨੇ ਛੇੜਛਾੜ ਮਾਮਲੇ ਵਿੱਚ ਆਪਣੇ ਖਿਲਾਫ਼ ਸਜ਼ਾ ਸਸਪੈਂਡ ਕਰਨ ਦੀ ਯਾਚਿਕਾ ਪਾਈ ਸੀ, ਜਿਸ ਨੂੰ ਹਾਈਕੋਰਟ ਵਲੋਂ ਰੱਦ ਕਰ ਦਿੱਤਾ ਹੈ।
ਹਾਲਾਂਕਿ ਅਜੇ ਡੀਟੇਲ ਆਰਡਰ ਆਉਣਾ ਬਾਕੀ ਹੈ, ਪਰ ਹਾਈ ਕੋਰਟ ਦੇ ਇਸ ਫ਼ੈਸਲੇ ਨਾਲ ਮਨਜਿੰਦਰ ਲਾਲਪੁਰਾ ਲਈ ਕਾਨੂੰਨੀ ਚੁਣੌਤੀਆਂ ਵਧ ਗਈਆਂ ਹਨ। ਇਹ ਮਾਮਲਾ ਛੇੜਛਾੜ ਦੇ ਦੋਸ਼ਾਂ ਨਾਲ ਸੰਬੰਧਿਤ ਹੈ, ਜਿਸ ਵਿੱਚ ਲਾਲਪੁਰਾ ਪਹਿਲਾਂ ਹੀ ਜ਼ਿੰਮੇਵਾਰ ਹਨ।
ਸਿਆਸੀ ਵਿਸ਼ਲੇਸ਼ਕਾਂ ਦੇ ਅਨੁਸਾਰ, ਇਸ ਫ਼ੈਸਲੇ ਨਾਲ ਮਨਜਿੰਦਰ ਲਾਲਪੁਰਾ ਦੀ ਪਾਰਟੀ ਵਿੱਚ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ, ਖ਼ਾਸ ਕਰਕੇ ਚੋਣਾਂ ਦੇ ਸੰਦਰਭ ਵਿੱਚ। ਹਾਈ ਕੋਰਟ ਦੇ ਅਗਲੇ ਡੀਟੇਲ ਆਰਡਰ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ, ਜੋ ਮਾਮਲੇ ਦੇ ਹੋਰ ਨੁਕਤੇ ਸਾਹਮਣੇ ਲਿਆਵੇਗਾ।
EDITED BY- HARLEEN KAUR



