टॉप न्यूज़

ਪਰਵਿੰਦਰ ਸਿੰਘ ਝੋਟੇ ਦਾ ਹੋਇਆ ਪੋਸਟਮਾਰਟਮ

ਬਾਪੂ ਭੀਮ ਸਿੰਘ ਦੀ ਵਿਗੜੀ ਸਿਹਤ

ਡਾਕਟਰਾਂ ਦੀ ਟੀਮ ਨੇ ਪਰਵਿੰਦਰ ਸਿੰਘ ਝੋਟੇ ਦਾ ਪੋਸਟਮਾਰਟਮ ਅੱਜ ਪੀਜੀਆਈ ਵਿੱਚ ਕੀਤਾ। ਖਬਰ ਹੈ ਝੋਟੇ ਦਾ ਅੰਤਮ ਸਸਕਾਰ ਕੱਲ ਉਨ੍ਹਾਂ ਦੇ ਪਿੰਡ ਵਿਚ ਹੀ ਕੀਤਾ ਹੈ। ਕੱਲ ਸਵੇਰੇ 5 ਵਜੇ ਪਰਵਿੰਦਰ ਸਿੰਘ ਝੋਟੇ ਦੀ ਮ੍ਰਿਤਕ ਦੇਹ ਪਿੰਡ ਲਈ ਰਵਾਨਾ ਹੋਵੇਗੀ। ਅੰਤਿਮ ਸੰਸਕਾਰ ਦੇ ਸਮੇਂ ਬਾਰੇ ਅਜੇ ਫੈਸਲਾ ਨਹੀਂ ਹੋਇਆ ਹੈ। ਇਹ ਜਾਣਕਾਰੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ ਗੋਪਾਲ ਸਿੱਧੂ ਵੱਲੋਂ ਦਿੱਤੀ ਗਈ।
ਦੱਸ ਦਈਏ ਕਿ ਦੂਜੇ ਪਾਸੇ ਝੋਟੇ ਦੇ ਬਾਪੂ ਭੀਮ ਸਿੰਘ ਦੀ ਬਿਗੜੀ ਸਿਹਤ..ਕੱਲ ਸਵੇਰ ਤੋਂ SSP ਤਬਾਦਲੇ ਦੀ ਮੰਗ ਨੂੰ ਲੈਕੇ ਬਾਪੂ ਨੇ ਅੰਨ ਤਿਆਗਿਆ ਹੋਇਆ ਹੈ। ਪਰਵਿੰਦਰ ਸਿੰਘ ਝੋਟੇ ਦਾ ਪੋਸਟਮਾਰਟਮ ਹੋ ਗਿਆ ਹੈ। ਪਰਵਿੰਦਰ ਝੋਟੇ ਦਾ ਬਾਪੂ ਭੀਮ ਸਿੰਘ ਚੰਡੀਗੜ੍ਹ ਪੀਜੀਆਈ ਦੇ ਵਿੱਚ ਹੀ ਮੌਜੂਦ ਹੈ । ਸੋਸ਼ਲ ਮੀਡੀਆ ਉੱਪਰ ਟਰੋਲ ਕਰਨ ਵਾਲਿਆਂ ਦੇ ਖਿਲਾਫ ਕੱਲ ਸਵੇਰੇ ਭੀਮ ਸਿੰਘ ਨੇ ਬਿਆਨ ਦਿੱਤਾ ਸੀ ਕਿ ਮੈਂ ਅੰਨ ਦਾ ਤਿਆਗ ਕਰਦਾ ਹਾਂ।
ਉਨ੍ਹਾਂ ਕਿਹਾ ਸੀ ਕਿ ਸਾਡਾ ਪਰਿਵਾਰ ਵਿਕਿਆ ਨਹੀਂ ਹੈ। ਨਾ ਹੀ ਅਸੀਂ ਦੋ ਕਰੋੜ ਲਵਾਂਗੇ ਅਤੇ ਨਾ ਹੀ ਲਵਾਂਗੇ ਸਰਕਾਰੀ ਨੌਕਰੀ, ਜਦੋਂ ਤੱਕ ਐਸਐਸਪੀ ਦਾਤ ਬਾਦਲ ਨਹੀਂ ਹੁੰਦਾ ਮੈਂ ਨਹੀਂ ਕੁਝ ਵੀ ਖਾਵਾਂਗਾ। ਜਿਸ ਤੋਂ ਬਾਅਦ ਹੁਣ ਜਾਣਕਾਰੀ ਮਿਲੀ ਹੈ ਕਿ ਪਰਵਿੰਦਰ ਝੋਟੇ ਦੇ ਪਿਤਾ ਭੀਮ ਸਿੰਘ ਦੀ ਸਿਹਤ ਵਿਗੜ ਗਈ ਹੈ ਅਤੇ ਡਾਕਟਰਾਂ ਵੱਲੋਂ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਦਸ ਦਈਏ ਕਿ ਪਰਵਿੰਦਰ ਸਿੰਘ ਝੋਟੇ ਦੀ ਲਾਸ਼ ਨੂੰ 5 ਨਵੰਬਰ ਦੀ ਰਾਤ ਨੂੰ 12:30 ਵਜੇ ਪੀ.ਜੀ.ਆਈ. (PGI) ਲਿਆਂਦਾ ਗਿਆ ਸੀ। 6 ਨਵੰਬਰ ਨੂੰ ਸਾਰਾ ਦਿਨ ਕੋਈ ਪੋਸਟ-ਮਾਰਟਮ ਨਹੀਂ ਕੀਤਾ ਜਾ ਸਕਿਆ, ਕਿਉਂਕਿ ਕਈ ਦਿਨਾਂ ਤੱਕ ਫ੍ਰੀਜ਼ਰ ਵਿੱਚ ਰੱਖੇ ਜਾਣ ਕਾਰਨ ਲਾਸ਼ ਸਖ਼ਤ ਹੋ ਗਈ ਸੀ। ਅੱਜ, 7 ਨਵੰਬਰ ਨੂੰ, ਪੋਸਟ-ਮਾਰਟਮ ਦੁਪਹਿਰ ਲਗਭਗ 12:40 ਵਜੇ ਸ਼ੁਰੂ ਹੋਇਆ ਅਤੇ ਦੁਪਹਿਰ 1:45 ਵਜੇ ਸਮਾਪਤ ਹੋਇਆ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!