टॉप न्यूज़

ਧੀ ਦੇ ਜਨਮ ਨਾਲ ਪਰਿਵਾਰ ਦੀ ਚਮਕੀ ਕਿਸਮਤ

200 ਰੁਪਏ ਦੀ ਲਾਟਰੀ ਨੇ ਜਿਤਾਏ ਡੇਢ ਕਰੋੜ

ਦੀਵਾਲੀ ਦਾ ਤਿਉਹਾਰ ਪਿੰਡ ਸੈਦੇਵਾਲਾ ਦੇ ਇੱਕ ਪਰਿਵਾਰ ਲਈ ਦੋਹਰੀ ਖੁਸ਼ੀ ਲੈ ਕੇ ਆਇਆ। ਪਰਿਵਾਰ ਵਿੱਚ ਧੀ ਦੇ ਜਨਮ ਦੀਆਂ ਖੁਸ਼ੀਆਂ ਅਜੇ ਮਨਾਈਆਂ ਹੀ ਜਾ ਰਹੀਆਂ ਸਨ ਕਿ ਇੱਕ ਹੋਰ ਵੱਡੀ ਖੁਸ਼ਖਬਰੀ ਮਿਲ ਗਈ। ਸਿਰਫ਼ 200 ਰੁਪਏ ਦੀ ਲਾਟਰੀ ਟਿਕਟ ਨੇ ਪਰਿਵਾਰ ਨੂੰ ਡੇਢ ਕਰੋੜ ਰੁਪਏ ਦਾ ਮਾਲਕ ਬਣਾ ਦਿੱਤਾ। ਇਸ ਖੁਸ਼ੀ ਤੋਂ ਬਾਅਦ ਪਰਿਵਾਰ ਵਿੱਚ ਜਸ਼ਨ ਦਾ ਮਾਹੌਲ ਹੈ।

ਲਾਟਰੀ ਜਿੱਤਣ ਵਾਲੇ ਯੁੱਧਵੀਰ ਸਿੰਘ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਆਪਣੀ ਪਤਨੀ ਹਰਮਨ ਕੌਰ ਦਾ ਅਲਟਰਾਸਾਊਂਡ ਕਰਵਾਉਣ ਲਈ ਸ਼ਹਿਰ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਪਤਨੀ ਨੂੰ ਅਲਟਰਾਸਾਊਂਡ ਸੈਂਟਰ ਛੱਡਿਆ ਅਤੇ ਖੁਦ ਭੀਖੀ ਰੋਡ ਸਥਿਤ ਧੰਨਾ ਲਾਟਰੀ ਸਟਾਲ ਤੋਂ 200 ਰੁਪਏ ਦੀ ਮੰਥਲੀ ਲਾਟਰੀ ਟਿਕਟ ਖਰੀਦ ਲਈ। ਖਾਸ ਗੱਲ ਇਹ ਸੀ ਕਿ ਉਨ੍ਹਾਂ ਨੇ ਇਹ ਟਿਕਟ ਆਪਣੀ ਪਤਨੀ ਹਰਮਨ ਕੌਰ ਦੇ ਨਾਂ ‘ਤੇ ਲਈ ਸੀ।

ਸ਼ਾਮ ਨੂੰ ਜਦੋਂ ਲਾਟਰੀ ਦਾ ਡਰਾਅ ਨਿਕਲਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਨ੍ਹਾਂ ਦੀ ਟਿਕਟ ‘ਤੇ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ।

ਯੁੱਧਵੀਰ ਸਿੰਘ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ ਅਤੇ ਉਸ ਨੂੰ ਉਹ ਲਕਸ਼ਮੀ ਦਾ ਰੂਪ ਮੰਨਦੇ ਹਨ। ਉਨ੍ਹਾਂ ਕਿਹਾ ਕਿ ਧੀ ਦੇ ਜਨਮ ਨਾਲ ਹੀ ਪਰਿਵਾਰ ਦੀ ਕਿਸਮਤ ਚਮਕ ਗਈ ਹੈ ਅਤੇ ਇਹ ਸਭ ਉਸ ਦੇ ਕਦਮਾਂ ਦੀ ਬਰਕਤ ਹੈ। ਉੱਧਰ, ਜਿਵੇਂ ਹੀ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਣ ਦੀ ਖ਼ਬਰ ਮਿਲੀ ਤਾਂ ਧੰਨਾ ਲਾਟਰੀ ਸਟਾਲ ‘ਤੇ ਵੀ ਖੁਸ਼ੀ ਦਾ ਮਾਹੌਲ ਬਣ ਗਿਆ। 200 ਰੁਪਏ ਦੀ ਟਿਕਟ ਨੇ ਇਸ ਪਰਿਵਾਰ ਦੀ ਦੀਵਾਲੀ ਨੂੰ ਹਮੇਸ਼ਾ ਲਈ ਯਾਦਗਾਰ ਬਣਾ ਦਿੱਤਾ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!