देश

ਹੈਲੀਕਾਪਟਰ ਰਾਹੀਂ ਸਹੁਰੇ ਘਰ ਪਹੁੰਚੀ ਲਾੜੀ

ਦਾਜ 'ਚ ਲਿਆ ਸਿਰਫ਼ 1 ਰੁਪਿਆ

ਹਰਿਆਣਾ ਦੇ ਯਮੁਨਾਨਗਰ ਵਿੱਚ ਹੋਇਆ ਇੱਕ ਵਿਆਹ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਆਹ ਵਿੱਚ ਲਾੜੀ ਦੀ ਐਂਟਰੀ ਕਿਸੇ ਆਮ ਤਰੀਕੇ ਨਾਲ ਨਹੀਂ, ਸਗੋਂ ਹੈਲੀਕਾਪਟਰ ਰਾਹੀਂ ਹੋਈ। ਲਾੜੀ ਨੂੰ ਦੇਖਣ ਲਈ ਪਿੰਡ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਪਰ ਇਸ ਵਿਆਹ ਦੀ ਖ਼ਾਸ ਗੱਲ ਸਿਰਫ਼ ਹੈਲੀਕਾਪਟਰ ਦੀ ਸਵਾਰੀ ਨਹੀਂ, ਬਲਕਿ ਦਾਜ ਨੂੰ ਲੈ ਕੇ ਲਏ ਗਏ ਫੈਸਲੇ ਨੇ ਵੀ ਲੋਕਾਂ ਦਾ ਧਿਆਨ ਖਿੱਚਿਆ ਹੈ।

ਜਾਣਕਾਰੀ ਮੁਤਾਬਕ ਯਮੁਨਾਨਗਰ ਦੇ ਤਾਜੇਵਾਲਾ ਪਿੰਡ ਦੇ ਰਹਿਣ ਵਾਲੇ ਸੰਨਵਰ ਰਾਓ ਨੇ ਆਪਣੇ ਪੁੱਤਰ ਸਲਮਾਨ ਰਾਓ ਦੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਸੀ। ਵਿਆਹ ਦੀਆਂ ਰਸਮਾਂ ਅੰਬਾਲਾ ਜ਼ਿਲ੍ਹੇ ਦੇ ਪਿੰਡ ਨਸਦੋਲੀ ਵਿੱਚ ਪੂਰੀਆਂ ਹੋਈਆਂ। ਇਸ ਤੋਂ ਬਾਅਦ ਲਾੜੀ ਹੈਲੀਕਾਪਟਰ ਵਿੱਚ ਸਵਾਰ ਹੋ ਕੇ ਆਪਣੇ ਸਹੁਰੇ ਘਰ ਤਾਜੇਵਾਲਾ ਪਹੁੰਚੀ।

ਜਿਵੇਂ ਹੀ ਹੈਲੀਕਾਪਟਰ ਪਿੰਡ ਵਿੱਚ ਉਤਰਿਆ ਤਾਂ ਲਾੜੀ ਦੀ ਇੱਕ ਝਲਕ ਦੇਖਣ ਲਈ ਲੋਕਾਂ ਦਾ ਇਕੱਠ ਹੋ ਗਿਆ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਇਸ ਖ਼ਾਸ ਪਲ ਨੂੰ ਆਪਣੇ ਮੋਬਾਈਲ ਕੈਮਰਿਆਂ ਵਿੱਚ ਕੈਦ ਕੀਤਾ। ਪਿੰਡ ਵਿੱਚ ਲਾੜੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਇਸ ਵਿਆਹ ਦੀ ਦੂਜੀ ਖ਼ਾਸ ਗੱਲ ਇਹ ਰਹੀ ਕਿ ਲਾੜੇ ਸਲਮਾਨ ਰਾਓ ਨੇ ਲਾੜੀ ਦੇ ਪਰਿਵਾਰ ਤੋਂ ਦਾਜ ਵਜੋਂ ਸਿਰਫ਼ ਇੱਕ ਰੁਪਿਆ ਲਿਆ। ਪਰਿਵਾਰ ਨੇ ਵਿਆਹ ਨੂੰ ਸ਼ਾਹੀ ਅੰਦਾਜ਼ ਵਿੱਚ ਕਰਵਾਇਆ, ਪਰ ਲਾੜੀ ਦੇ ਪਰਿਵਾਰ ਉੱਤੇ ਦਾਜ ਦਾ ਕੋਈ ਆਰਥਿਕ ਬੋਝ ਨਹੀਂ ਪਾਇਆ। ਪਰਿਵਾਰ ਦਾ ਮੰਨਣਾ ਹੈ ਕਿ ਵਿਆਹ ਦੋ ਪਰਿਵਾਰਾਂ ਦੇ ਮਿਲਾਪ ਅਤੇ ਖ਼ੁਸ਼ੀਆਂ ਦਾ ਮੌਕਾ ਹੁੰਦਾ ਹੈ, ਨਾ ਕਿ ਦਾਜ ਦੇ ਲੈਣ-ਦੇਣ ਦਾ।

ਅੱਜ ਵੀ ਕਈ ਪਰਿਵਾਰ ਧੀਆਂ ਦੇ ਵਿਆਹ ਲਈ ਕਰਜ਼ਾ ਲੈਣ ਤੱਕ ਮਜਬੂਰ ਹੋ ਜਾਂਦੇ ਹਨ। ਅਜਿਹੇ ਵਿੱਚ ਇਸ ਵਿਆਹ ਵਿੱਚ ਇੱਕ ਰੁਪਿਆ ਦਾਜ ਲੈਣ ਦਾ ਫੈਸਲਾ ਸਮਾਜ ਵਿੱਚ ਦਾਜ ਦੀ ਪ੍ਰਥਾ ਖ਼ਿਲਾਫ਼ ਸੰਦੇਸ਼ ਦੇ ਰਿਹਾ ਹੈ। ਹੈਲੀਕਾਪਟਰ ਰਾਹੀਂ ਲਾੜੀ ਦੀ ਐਂਟਰੀ ਤਾਂ ਚਰਚਾ ਵਿੱਚ ਹੈ ਹੀ, ਪਰ ਦਾਜ ਨੂੰ ਲੈ ਕੇ ਲਿਆ ਗਿਆ ਇਹ ਫੈਸਲਾ ਵੀ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!