टॉप न्यूज़

ਪੰਜਾਬ ‘ਚ ਸੋਮਵਾਰ ਨੂੰ ਛੁੱਟੀ ਦਾ ਐਲਾਨ

ਸਰਕਾਰੀ ਦਫਤਰਾਂ ਸਣੇ ਕਾਰਪੋਰੇਸ਼ਨ 'ਚ ਰਹੇਗੀ ਛੁੱਟੀ

ਪੰਜਾਬ ਵਿੱਚ ਜਿੱਥੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਉੱਥੇ ਹੀ ਪੰਜਾਬ ਸਰਕਾਰ ਵਲੋਂ ਸੋਮਵਾਰ ਨੂੰ ਇੱਕ ਹੋਰ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਹ ਸਰਕਾਰੀ ਛੁੱਟੀ ਹੋਵੇਗੀ, ਜਿਸ ਦਿਨ ਸਰਕਾਰੀ ਦਫ਼ਤਰ, ਬੋਰਡ ਤੇ ਕਾਰਪੋਰੇਸ਼ਨਾਂ ਵਿਚ ਛੁੱਟੀ ਰਹੇਗੀ।

ਇਸ ਕਰਕੇ ਇਸ ਦਿਨ ਲੋਕ ਕੋਈ ਵੀ ਸਰਕਾਰੀ ਕੰਮ ਨਹੀਂ ਕਰਵਾ ਸਕਣਗੇ। ਉੱਥੇ ਹੀ ਸਰਕਾਰੀ ਮੁਲਾਜ਼ਮਾਂ ਨੂੰ ਦੋ ਦਿਨ ਦੀ ਲਗਾਤਾਰ ਛੁੱਟੀ ਹੋ ਗਈ ਹੈ। ਪਹਿਲੀ ਐਤਵਾਰ ਦੀ ਹੈ ਅਤੇ ਦੂਜੀ ਸੋਮਵਾਰ ਦੀ ਹੈ।

ਦਰਅਸਲ, 29 ਜੂਨ ਨੂੰ ਕਬੀਰ ਜੈਯੰਤੀ ਨੂੰ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਹੀ ਸੂਬੇ ਵਿਚ ਇਸ ਦਿਨ ਸਰਕਾਰੀ ਛੁੱਟੀ ਐਲਾਨੀ ਗਈ ਹੈ। ਸਰਕਾਰ ਵੱਲੋਂ ਜਾਰੀ ਛੁੱਟੀਆਂ ਦੇ ਕੈਲੰਡਰ ਵਿਚ ਵੀ 29 ਜੂਨ ਨੂੰ ਗਜ਼ਟਿਡ ਛੁੱਟੀ ਐਲਾਨੀ ਗਈ ਹੈ।

EDITED BY- HARLEEN KAUR

 

Related Articles

Leave a Reply

Your email address will not be published. Required fields are marked *

Back to top button
error: Content is protected !!