टॉप न्यूज़

ਚੰਨੀ ਧੜੇ ਨਾਲ ਮੀਟਿੰਗ ਮਗਰੋਂ ਭੂਪੇਸ਼ ਬਘੇਲ ਦਾ ਵੱਡਾ ਬਿਆਨ

ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਕਲੇਸ਼ ਦਰਮਿਆਨ ਸ਼ਨਿਚਰਵਾਰ ਨੂੰ ਪਾਰਟੀ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜੇ ਦੇ ਨੇਤਾਵਾਂ ਵਿਚਾਲੇ ਅਹਿਮ ਬੈਠਕ ਹੋਈ ਹੈ। ਮੀਟਿੰਗ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਕੀਤੀ ਗਈ, ਜਿਸ ਵਿੱਚ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਓਪੀ ਸੋਨੀ, ਪਰਗਟ ਸਿੰਘ ਸਮੇਤ ਕਈ ਆਗੂ ਪਹੁੰਚੇ।
ਚੰਡੀਗੜ੍ਹ ਦੇ ਸੈਕਟਰ 4 ਵਿੱਚ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਰਿਹਾਇਸ਼ ‘ਤੇ ਪੰਜਾਬ ਮਾਮਲਿਆਂ ਦੇ ਏਆਈਸੀਸੀ ਜਨਰਲ ਸਕੱਤਰ ਇੰਚਾਰਜ ਭੁਪੇਸ਼ ਬਘੇਲ ਨਾਲ ਨਾਰਾਜ਼ ਪੰਜਾਬ ਕਾਂਗਰਸੀ ਆਗੂਆਂ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਬਿਆਨ ਜਾਰੀ ਕੀਤਾ। ਉਨ੍ਹਾਂ ਆਖਿਆ ਕਿ ਹਾਈਕਮਾਨ ਦੇ ਫੈਸਲੇ ਤੋਂ ਕੋਈ ਲੀਡਰ ਨਾਰਾਜ਼ ਨਹੀਂ ਹੈ। ਚੰਨੀ ਦੀ ਨਾਰਾਜ਼ਗੀ ‘ਤੇ ਬਘੇਲ ਨੇ ਕਿਹਾ ਕਿ ਕੋਈ ਵੀ ਨਾਰਾਜ਼ ਨਹੀਂ ਹੈ।
ਬਘੇਲ ਨੇ ਕਿਹਾ ਕਿ ਮੀਟਿੰਗ ਵਿੱਚ ਰਾਜਾ ਵੜਿੰਗ ਨੂੰ ਬਦਲਣ ਬਾਰੇ ਕੋਈ ਗੱਲ ਨਹੀਂ ਹੋਈ। ਕੁਝ ਲੀਡਰਾਂ ਨੇ ਆਪਣੀ ਗੱਲ ਮੇਰੇ ਕੋਲ ਰੱਖੀ ਹੈ। ਸਾਰੇ ਜਿੱਤਣ ਵਾਲੇ ਆਗੂਆਂ ਨੂੰ ਟਿਕਟ ਮਿਲੇਗੀ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!