टॉप न्यूज़

ਮਨੋਰੰਜਨ ਜਗਤ ਤੋਂ ਵੱਡੀ ਖ਼ਬਰ

ਮਸ਼ਹੂਰ ਪੰਜਾਬੀ ਸਿੰਗਰ ਨੂੰ ਆਇਆ ਹਾਰਟ ਅਟੈਕ

ਪੰਜਾਬੀ ਗਾਇਕ, ਅਦਾਕਾਰ, ਮਾਡਲ ਅਤੇ ਫਿਟਨੈਸ ਇਨਫਲੂਐਂਸਰ ਕਰਨਦੀਪ ਨੂੰ ਆਸਟ੍ਰੇਲੀਆ ਵਿੱਚ ਦਿਲ ਦਾ ਦੌਰਾ ਪਿਆ। ਇੰਸਟਾਗ੍ਰਾਮ ‘ਤੇ ਖੁਦ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹੋਇਆਂ ਗਾਇਕ ਨੇ ਲਿਖਿਆ ਕਿ 19 ਮਈ ਉਸ ਦੀ ਜ਼ਿੰਦਗੀ ਦਾ ਅਖੀਰਲਾ ਦਿਨ ਸੀ। ਜੇਕਰ ਉਸਦੇ ਦੋਸਤ ਨਾ ਹੁੰਦੇ, ਤਾਂ ਉਹ ਅੱਜ ਜ਼ਿਉਂਦਾ ਨਾ ਹੁੰਦਾ।

ਰੋਪੜ ਵਿੱਚ ਜੰਮੇ ਅਤੇ ਆਸਟ੍ਰੇਲੀਆ ਵਿੱਚ ਰਹਿ ਰਹੇ 32 ਸਾਲਾ ਕਰਨਦੀਪ ਨੇ ਨੌਜਵਾਨਾਂ ਨੂੰ ਡਾਕਟਰੀ ਜਾਂਚ ਕਰਵਾਉਣ ਦੀ ਅਪੀਲ ਕੀਤੀ, ਭਾਵੇਂ ਉਹ ਜਿੰਮ ਜਾਂਦੇ ਹਨ। ਉਨ੍ਹਾਂ ਨੇ ਕਿਹਾ, “ਪਤਾ ਨਹੀਂ ਹੁੰਦਾ ਕਦੋਂ ਕੀ ਹੋ ਜਾਵੇ।” ਆਪਣੀ ਉਦਾਹਰਣ ਦਿੰਦਿਆਂ ਹੋਇਆਂ ਉਨ੍ਹਾਂ ਨੇ ਕਿਹਾ, “ਮੈਂ ਹਰ ਰੋਜ਼ ਜਿੰਮ ਜਾਂਦਾ ਹਾਂ ਅਤੇ ਚੰਗੀ ਖੁਰਾਕ ਖਾਂਦਾ ਹਾਂ, ਫਿਰ ਵੀ ਕੱਲ੍ਹ ਮੇਰਾ ਦਿਮਾਗ ਅਤੇ ਦਿਲ ਰੁਕ ਗਿਆ।”

ਮੈਨੂੰ ਨਵੀਂ ਜ਼ਿੰਦਗੀ ਮਿਲੀ ਹੈ, ਮੈਂ ਨੌਜਵਾਨਾਂ ਨੂੰ ਵਧੇਰੇ ਸਿਹਤਮੰਦ ਹੋਣ ਲਈ ਪ੍ਰੇਰਿਤ ਕਰਾਂਗਾ। ਕਰਨਦੀਪ ਨੇ ਕਿਹਾ ਕਿ ਪੈਸਾ ਸਿਹਤ ‘ਤੇ ਜ਼ਰੂਰ ਖਰਚ ਕਰਨਾ ਚਾਹੀਦਾ ਹੈ, ਨਹੀਂ ਤਾਂ ਸਭ ਕੁਝ ਬਰਬਾਦ ਹੋ ਜਾਵੇਗਾ।

ਕਰਨਦੀਪ ਨੇ ਨਵੀਂ ਜ਼ਿੰਦਗੀ ਮਿਲਣ ‘ਤੇ ਕਿਹਾ, “ਮੈਂ ਤਾਂ ਫਿਟਨੈਸ ਨੂੰ ਲੈਕੇ ਬਹੁਤ ਜ਼ਿਆਦਾ ਅਵੇਅਰ ਹਾਂ, ਪਰ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ। ਜ਼ਿੰਦਗੀ ਬਹੁਤ ਛੋਟੀ ਹੈ। ਇਸ ਲਈ ਮੈਂ ਕਹਿਣਾ ਚਾਹੁੰਦਾ ਹਾਂ, ਸਾਰਿਆਂ ਨਾਲ ਮਿਲ ਕੇ ਰਹੋ।” ਆਪਣੇ ਮਾਪਿਆਂ, ਭੈਣਾਂ-ਭਰਾਵਾਂ ਨੂੰ ਪਿਆਰ ਕਰੋ।

ਕੱਲ੍ਹ ਮੇਰੇ ਨਾਲ ਜੋ ਹੋਇਆ, ਉਸ ਤੋਂ ਬਾਅਦ, ਮੈਂ ਸੋਚਿਆ ਕਿ ਮੈਂ ਖਤਮ ਹੋ ਗਿਆ ਹਾਂ, ਪਰ ਮੈਂ ਬਚ ਗਿਆ। ਮੈਂ ਅਜੇ ਵੀ ਸਾਹ ਲੈ ਰਿਹਾ ਹਾਂ। ਮੈਂ ਪਹਿਲਾਂ ਹੀ ਗ੍ਰਾਊਂਡੈਂਡ ਸੀ, ਪਰ ਕੱਲ੍ਹ ਦੀਆਂ ਘਟਨਾਵਾਂ ਤੋਂ ਬਾਅਦ, ਜ਼ਿੰਦਗੀ ਅਤੇ ਦੁਨੀਆ ਪ੍ਰਤੀ ਮੇਰਾ ਨਜ਼ਰੀਆ ਪੂਰੀ ਤਰ੍ਹਾਂ ਬਦਲ ਗਿਆ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!