टॉप न्यूज़

ਸਾਬਕਾ CM ਚੰਨੀ ਛੱਡਣਗੇ ਕਾਂਗਰਸ?

ਹਾਈਕਮਾਨ ਨਾਲ ਸਿੱਧੀ ਟੱਕਰ, ਪ੍ਰਧਾਨ ਵੜਿੰਗ ਦੇ ਪ੍ਰੋਗਰਾਮਾਂ ਤੋਂ ਦੂਰੀ

ਕਾਂਗਰਸ ਹਾਈਕਮਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਚੰਨੀ ਦੀ ਨਾਰਾਜ਼ਗੀ ਨੂੰ ਸੀਰੀਅਸ ਨਹੀਂ ਲੈ ਰਹੇ ਹਨ। ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਪੰਜਾਬ ਦੇ ਦੌਰੇ ‘ਤੇ ਹਨ, ਪਰ ਚੰਨੀ ਨੂੰ ਮਿਲਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪ੍ਰਧਾਨ ਰਾਜਾ ਵੜਿੰਗ ਦੇ ਪਾਰਟੀ ਪ੍ਰੋਗਰਾਮ ਤੋਂ ਵੀ ਦੂਰੀ ਬਣਾਈ ਹੋਈ ਹੈ।

ਇਸ ਕਰਕੇ, ਹੁਣ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚੰਨੀ ਦੇ ਰਾਜਨੀਤਿਕ ਭਵਿੱਖ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਗੱਲ ਦਾ ਕੋਈ ਅਧਿਕਾਰਤ ਸੰਕੇਤ ਨਹੀਂ ਹੈ ਕਿ ਚੰਨੀ ਕਾਂਗਰਸ ਛੱਡ ਸਕਦੇ ਹਨ, ਪਰ ਹਾਲ ਹੀ ਦੇ ਘਟਨਾਕ੍ਰਮ ਨੂੰ ਲੈਕੇ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਚੰਨੀ ਕਾਂਗਰਸ ਲੀਡਰਸ਼ਿਪ ਤੋਂ ਆਪਣੀ ਵਧਦੀ ਦੂਰੀ ਦੇ ਵਿਚਕਾਰ ਕੋਈ ਵੱਡਾ ਫੈਸਲਾ ਲੈ ਸਕਦੇ ਹਨ।

ਦੱਸ ਦਈਏ ਕਿ ਕਾਂਗਰਸ ਹਾਈਕਮਾਨ ਦੇ ਸਰਵਉੱਚ ਅਧਿਕਾਰ ਦੇ ਬਾਵਜੂਦ ਚੰਨੀ ਲਗਾਤਾਰ ਉਨ੍ਹਾਂ ਨਾਲ ਟੱਕਰ ਲੈਂਦੇ ਰਹੇ ਹਨ। ਚੰਡੀਗੜ੍ਹ ਵਿੱਚ ਜਾਟ ਸਿੱਖਾਂ ਨੂੰ ਸਾਰੇ ਪਾਰਟੀ ਅਹੁਦੇ ਦੇਣ ਦੇ ਮੁੱਦੇ ਤੋਂ ਲੈ ਕੇ ਦਲਿਤਾਂ ਦੀ ਅਣਦੇਖੀ ਤੱਕ, ਚੰਨੀ ਨੇ ਲਗਾਤਾਰ ਹਾਈਕਮਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।

ਇੱਥੇ ਤੱਕ ਕਿ ਕੁਝ ਦਿਨ ਪਹਿਲਾਂ, ਦਿੱਲੀ ਵਿੱਚ ਇੱਕ ਮੀਟਿੰਗ ਦੌਰਾਨ, ਜਦੋਂ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਪ੍ਰਚਾਰ ਕਮੇਟੀ ਚੇਅਰਮੈਨ ਦਾ ਮਹੱਤਵਪੂਰਨ ਅਹੁਦਾ ਦਿੱਤਾ ਗਿਆ ਹੈ, ਤਾਂ ਚੰਨੀ ਨੇ ਤੁਰੰਤ ਆਪਣਾ ਅਸਤੀਫ਼ਾ ਐਲਾਨ ਦਿੱਤਾ। ਕਾਂਗਰਸ ਹਾਈਕਮਾਨ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਰਾਜਾ ਵੜਿੰਗ ਪਾਰਟੀ ਪ੍ਰਧਾਨ ਬਣੇ ਰਹਿਣਗੇ, ਪਰ ਚੰਨੀ ਇਸ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ ਹਨ।

ਉੱਥੇ ਹੀ ਚਰਨਜੀਤ ਚੰਨੀ ਅਤੇ ਰਾਜਾ ਵੜਿੰਗ ਵਿਚਾਲੇ ਸੀਕ੍ਰੇਟ ਮੀਟਿੰਗ ਵੀ ਹੋ ਚੁੱਕੀ ਹੈ ਪਰ ਦੂਰੀਆਂ ਘਟਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ। ਚਰਨਜੀਤ ਚੰਨੀ ਵੀ ਆਪਣੀ ਜਿੱਦ ‘ਤੇ ਅੜੇ ਹੋਏ ਹਨ।

EDITED BY- HARLEEN KAUR

 

Related Articles

Leave a Reply

Your email address will not be published. Required fields are marked *

Back to top button
error: Content is protected !!