टॉप न्यूज़

ਕੌਣ ਹਨ DSP ਗੁਰਸ਼ੇਰ ਸਿੰਘ ਸੰਧੂ?

ਹਾਈ ਕੋਰਟ ਨੇ ਬਰਖਾਸਤਗੀ 'ਤੇ ਲਾਈ ਰੋਕ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਬਰਖਾਸਤਗੀ ਰੱਦ ਕਰ ਦਿੱਤੀ ਹੈ। ਸੰਧੂ ਨੂੰ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਿਵਾਦਤ ਇੰਟਰਵਿਊ ਮਾਮਲੇ ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ। ਹੁਣ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਸੰਧੂ ਨੂੰ ਸੇਵਾ ਵਿੱਚ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਗੁਰਸ਼ੇਰ ਸਿੰਘ ਸੰਧੂ 2016 ਬੈਚ ਦੇ ਪੰਜਾਬ ਪੁਲਿਸ ਸੇਵਾ (ਪੀਪੀਐਸ) ਅਧਿਕਾਰੀ ਹਨ। ਉਹ ਮੂਲ ਰੂਪ ਵਿੱਚ ਜਲੰਧਰ ਦੇ ਰਹਿਣ ਵਾਲੇ ਹਨ। ਉਹ ਕਾਫ਼ੀ ਅਮੀਰ ਪਰਿਵਾਰਕ ਪਿਛੋਕੜ ਵਾਲੇ ਦੱਸੇ ਜਾਂਦੇ ਹਨ। ਉਨ੍ਹਾਂ ਦੇ ਪਰਿਵਾਰ ਦਾ ਪੈਟਰੋਲ ਪੰਪ ਆਦਿ ਦਾ ਵੀ ਕਾਰੋਬਾਰ ਹੈ। ਸੰਧੂ ਪੰਜਾਬ ਪੁਲਿਸ ਵਿੱਚ ਡੀਐਸਪੀ ਬਣਨ ਤੋਂ ਪਹਿਲਾਂ ਬੀਐਸਐਫ ਵਿੱਚ ਅਸਿਸਟੈਂਟ ਕਮਾਂਡੈਂਟ ਸਨ। ਬਾਅਦ ਵਿੱਚ ਉਨ੍ਹਾਂ ਦੀ ਚੋਣ ਪੰਜਾਬ ਪੁਲਿਸ ਅਧਿਕਾਰੀ ਵਜੋਂ ਹੋ ਗਈ।
ਡੀਐਸਪੀ ਗੁਰਸ਼ੇਰ ਸਿੰਘ ਸੰਧੂ ਸਾਲ 2016 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋਏ। ਇਸ ਤੋਂ ਬਾਅਦ 2017 ਵਿੱਚ ਮੋਹਾਲੀ ਵਿੱਚ ਪ੍ਰੋਬੇਸ਼ਨਰੀ ਅਫ਼ਸਰ ਵਜੋਂ ਕਰੀਅਰ ਸ਼ੁਰੂ ਕੀਤਾ। ਕੁਝ ਸਮੇਂ ਬਾਅਦ ਉਹ ਮੁੱਲਾਂਪੁਰ ਵਿੱਚ ਐਸਐਚਓ ਵਜੋਂ ਤਾਇਨਾਤ ਰਹੇ। ਪ੍ਰੋਬੇਸ਼ਨ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਅਮਲੋਹ ਦਾ ਡੀਐਸਪੀ ਬਣਾਇਆ ਗਿਆ। ਇਸ ਤੋਂ ਬਾਅਦ ਉਹ ਡੀਐਸਪੀ (ਸਿਟੀ-1) ਮੋਹਾਲੀ, ਡੀਐਸਪੀ (ਇਨਵੈਸਟੀਗੇਸ਼ਨ) ਮੋਹਾਲੀ ਅਤੇ ਡੀਐਸਪੀ (ਸਪੈਸ਼ਲ ਸੈੱਲ) ਮੋਹਾਲੀ ਦੇ ਅਹੁਦੇ ‘ਤੇ ਰਹੇ। ਗੁਰਸ਼ੇਰ ਸਿੰਘ ਸੰਧੂ ਕਦੇ ਬਾਰਡਰ ਸਕਿਓਰਿਟੀ ਫੋਰਸ (ਬੀਐਸਐਫ) ਵਿੱਚ ਸਹਾਇਕ ਕਮਾਂਡੈਂਟ ਦੇ ਅਹੁਦੇ ‘ਤੇ ਵੀ ਕਾਰਜਸ਼ੀਲ ਸਨ।
ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਆਪਣੀ ਸਰਵਿਸ ਦੌਰਾਨ ਕਈ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ। ਹੌਲੀ-ਹੌਲੀ ਉਨ੍ਹਾਂ ਨੇ ਆਪਣੀ ਪਛਾਣ ਇੱਕ ਐਨਕਾਊਂਟਰ ਸਪੈਸ਼ਲਿਸਟ ਵਜੋਂ ਬਣਾਈ। ਉਨ੍ਹਾਂ ਦੀ ਕਈ ਅਪਰਾਧਿਕ ਗਿਰੋਹਾਂ ਨਾਲ ਮੁਕਾਬਲਾ ਹੋਇਆ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!