टॉप न्यूज़

AAP ਵਿਧਾਇਕ ਨੇ ਟਰੱਕ ਡਰਾਈਵਰ ਨੂੰ ਮਾਰੀ ਚਪੇੜ

ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਦੱਖਣੀ ਹਲਕੇ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਇੱਕ ਟਰੱਕ ਡਰਾਈਵਰ ਨੂੰ ਥੱਪੜ ਮਾਰ ਦਿੱਤਾ। ਡਰਾਈਵਰ ਦੀ ਗਲਤੀ ਇਹ ਸੀ ਕਿ ਉਸ ਨੇ ਵਿਧਾਇਕ ਦੀ ਗੱਡੀ ਨੂੰ ਸਾਈਡ ਨਹੀਂ ਦਿੱਤੀ। ਇਸ ਗੱਲ ਤੋਂ ਹੀ ਵਿਧਾਇਕ ਗੁੱਸੇ ਵਿੱਚ ਆਈ ਤੇ ਉਨ੍ਹਾਂ ਨੇ ਟਰੱਕ ਰੁਕਵਾ ਕੇ ਡਰਾਈਵਰ ਨੂੰ ਥੱਪੜ ਮਾਰ ਦਿੱਤਾ।

ਇਹ ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ ਜਦੋਂ ਇੱਕ ਟਰੱਕ ਡਾਬਾ ਰੋਡ ‘ਤੇ ਜਾ ਰਿਹਾ ਸੀ ਅਤੇ ਵਿਧਾਇਕ ਦੀ ਕਾਰ ਪਿੱਛੇ ਤੋਂ ਆ ਰਹੀ ਸੀ। ਟਰੱਕ ਸੜਕ ‘ਤੇ ਰੁਕ ਗਿਆ। ਵਿਧਾਇਕ ਦਾ ਡਰਾਈਵਰ ਹਾਰਨ ਵਜਾਉਂਦਾ ਰਿਹਾ, ਪਰ ਟਰੱਕ ਨਹੀਂ ਹਿੱਲਿਆ। ਇਸ ਦੌਰਾਨ, ਵਿਧਾਇਕ ਕਾਰ ਤੋਂ ਹੇਠਾਂ ਉਤਰੀ ਅਤੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਦੌਰਾਨ ਉਨ੍ਹਾਂ ਨਾਲ ਗਨਮੈਨ ਵੀ ਸਨ। ਉੱਥੇ ਹੀ ਡਰਾਈਵਰ ਦਾ ਕਹਿਣਾ ਹੈ ਕਿ ਜਿਵੇਂ ਉਸ ਨੂੰ ਥੱਪੜ ਮਾਰਿਆ ਤਾਂ ਉਹ ਸਹਿਮ ਗਿਆ ਅਤੇ ਆਪਣੀ ਗਲਤੀ ਪੁੱਛਣ ਲੱਗ ਪਿਆ।

ਡਰਾਈਵਰ ਅਤੇ ਉਸਦੇ ਸਾਥੀਆਂ ਨੇ ਦੇਰ ਸ਼ਾਮ ਵਿਧਾਇਕ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ। ਡਰਾਈਵਰ ਦਾ ਦਾਅਵਾ ਹੈ ਕਿ ਉਸਨੂੰ ਪਤਾ ਨਹੀਂ ਸੀ ਕਿ ਪਿੱਛੇ ਤੋਂ ਵਿਧਾਇਕ ਆ ਰਹੀ ਹੈ। ਵਿਧਾਇਕ ਨੇ ਪਹੁੰਚਦਿਆਂ ਹੀ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਡਰਾਈਵਰ ਨੇ ਡਾਬਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!