Uncategorized

ਕਿਡਨੀ ਲਈ ਜ਼ਹਿਰ ਨਹੀਂ, ਪਰ ਵਧਦਾ ਕ੍ਰੀਏਟਿਨਿਨ ਦੇ ਸਕਦੈ ਖ਼ਤਰੇ ਦਾ ਸੰਕੇਤ

ਇੰਝ ਰੱਖੋ ਕੰਟਰੋਲ

ਕ੍ਰੀਏਟਿਨਿਨ ਦਾ ਨਾਮ ਸੁਣਦੇ ਹੀ ਕਈ ਲੋਕ ਸੋਚਦੇ ਹਨ ਕਿ ਇਹ ਕਿਡਨੀ ਵਿੱਚ ਜਮ੍ਹਾ ਹੋਣ ਵਾਲਾ ਕੋਈ ਜ਼ਹਿਰੀਲਾ ਪਦਾਰਥ ਹੈ। ਅਸਲ ਵਿੱਚ ਕ੍ਰੀਏਟਿਨਿਨ ਸਰੀਰ ਦੀਆਂ ਮਾਸਪੇਸ਼ੀਆਂ ਦੇ ਆਮ ਮੈਟਾਬੋਲਿਜ਼ਮ (Metabolism) ਦੌਰਾਨ ਬਣਨ ਵਾਲਾ ਇੱਕ ਵੇਸਟ ਪ੍ਰੋਡਕਟ (Waste Product) ਹੈ। ਸਿਹਤਮੰਦ ਕਿਡਨੀ ਇਸ ਨੂੰ ਖੂਨ ਵਿੱਚੋਂ ਫਿਲਟਰ ਕਰਕੇ ਪਿਸ਼ਾਬ ਰਾਹੀਂ ਸਰੀਰ ਤੋਂ ਬਾਹਰ ਕੱਢ ਦਿੰਦੀ ਹੈ।

ਜਦੋਂ ਕਿਡਨੀ ਦੀ ਫਿਲਟਰ ਕਰਨ ਦੀ ਸਮਰੱਥਾ ਘੱਟ ਹੋਣ ਲੱਗਦੀ ਹੈ ਤਾਂ ਖੂਨ ਵਿੱਚ ਕ੍ਰੀਏਟਿਨਿਨ (Creatinine) ਦਾ ਪੱਧਰ ਵਧ ਸਕਦਾ ਹੈ। ਇਸ ਲਈ ਵਧਿਆ ਹੋਇਆ ਕ੍ਰੀਏਟਿਨਿਨ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ, ਸਗੋਂ ਕਈ ਵਾਰ ਕਿਡਨੀ ਦੀ ਕਾਰਗੁਜ਼ਾਰੀ ਵਿੱਚ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।

ਕ੍ਰੀਏਟਿਨਿਨ ਕਿਉਂ ਵਧਦਾ ਹੈ?

ਕ੍ਰੀਏਟਿਨਿਨ ਵਧਣ ਦੇ ਕਈ ਕਾਰਨ ਹੋ ਸਕਦੇ ਹਨ। ਕਿਡਨੀ ਦੀ ਬਿਮਾਰੀ ਤੋਂ ਇਲਾਵਾ ਸਰੀਰ ਵਿੱਚ ਪਾਣੀ ਦੀ ਕਮੀ (Dehydration), ਲੰਬੇ ਸਮੇਂ ਤੋਂ ਕੰਟਰੋਲ ਵਿੱਚ ਨਾ ਰਹਿਣ ਵਾਲਾ ਹਾਈ ਬਲੱਡ ਪ੍ਰੈਸ਼ਰ (High BP) ਅਤੇ ਡਾਇਬਟੀਜ਼ (Diabetes) ਵੀ ਇਸ ਦਾ ਕਾਰਨ ਬਣ ਸਕਦੇ ਹਨ।

ਇਸ ਤੋਂ ਇਲਾਵਾ ਬਹੁਤ ਜ਼ਿਆਦਾ ਰੈੱਡ ਮੀਟ ਖਾਣਾ, ਕੁਝ ਲੋਕਾਂ ਵਿੱਚ ਜ਼ਿਆਦਾ ਪ੍ਰੋਟੀਨ ਲੈਣਾ ਜਾਂ ਮਾਸਪੇਸ਼ੀਆਂ ਬਣਾਉਣ ਵਾਲੇ ਸਪਲੀਮੈਂਟਸ ਦੀ ਵਰਤੋਂ ਵੀ ਕ੍ਰੀਏਟਿਨਿਨ ਦੇ ਪੱਧਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕੁਝ ਦਰਦ ਨਿਵਾਰਕ ਦਵਾਈਆਂ (Painkillers) ਅਤੇ ਹੋਰ ਦਵਾਈਆਂ ਦੀ ਗਲਤ ਜਾਂ ਬੇਲੋੜੀ ਵਰਤੋਂ ਵੀ ਕਿਡਨੀ ਲਈ ਨੁਕਸਾਨਦਾਇਕ ਹੋ ਸਕਦੀ ਹੈ।

ਕ੍ਰੀਏਟਿਨਿਨ ਵਧਣ ਤੋਂ ਕਿਵੇਂ ਰੋਕੀਏ?

ਸਰੀਰ ਨੂੰ ਹਾਈਡ੍ਰੇਟ ਰੱਖੋ ਅਤੇ ਲੋੜ ਮੁਤਾਬਕ ਪਾਣੀ ਪੀਓ।
ਬਿਨਾਂ ਡਾਕਟਰੀ ਸਲਾਹ ਦੇ ਪ੍ਰੋਟੀਨ ਜਾਂ ਕ੍ਰੀਏਟਿਨ ਸਪਲੀਮੈਂਟਸ ਨਾ ਲਓ।
ਖੁਰਾਕ ਵਿੱਚ ਤਾਜ਼ੇ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ।
ਡਾਇਬਟੀਜ਼ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖੋ।
ਦਰਦ ਨਿਵਾਰਕ ਦਵਾਈਆਂ ਦੀ ਲੰਬੇ ਸਮੇਂ ਤੱਕ ਬੇਲੋੜੀ ਵਰਤੋਂ ਤੋਂ ਬਚੋ।
ਜੇ ਪਹਿਲਾਂ ਤੋਂ ਕਿਡਨੀ ਦੀ ਸਮੱਸਿਆ ਹੈ ਤਾਂ ਡਾਈਟ ਅਤੇ ਪਾਣੀ ਦੀ ਮਾਤਰਾ ਡਾਕਟਰ ਦੀ ਸਲਾਹ ਮੁਤਾਬਕ ਰੱਖੋ।

ਡਾਕਟਰ ਨਾਲ ਕਦੋਂ ਸੰਪਰਕ ਕਰਨਾ ਚਾਹੀਦਾ ਹੈ?

ਕ੍ਰੀਏਟਿਨਿਨ ਦੀ ਆਮ ਰੇਂਜ ਲੈਬ, ਉਮਰ, ਲਿੰਗ ਅਤੇ ਮਾਸਪੇਸ਼ੀਆਂ ਦੀ ਮਾਤਰਾ ਮੁਤਾਬਕ ਵੱਖ-ਵੱਖ ਹੋ ਸਕਦੀ ਹੈ। ਇਸ ਲਈ ਸਿਰਫ਼ ਇੱਕ ਨੰਬਰ ਦੇ ਆਧਾਰ ‘ਤੇ ਕਿਡਨੀ ਦੀ ਬਿਮਾਰੀ ਦਾ ਫੈਸਲਾ ਨਹੀਂ ਕੀਤਾ ਜਾਂਦਾ। ਜੇ ਕ੍ਰੀਏਟਿਨਿਨ ਲਗਾਤਾਰ ਵਧ ਰਿਹਾ ਹੈ ਜਾਂ ਰਿਪੋਰਟ ਵਿੱਚ ਅਚਾਨਕ ਵਾਧਾ ਆਇਆ ਹੈ ਤਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

ਖਾਸ ਤੌਰ ‘ਤੇ ਜੇ ਕ੍ਰੀਏਟਿਨਿਨ ਵਧਣ ਦੇ ਨਾਲ ਪਿਸ਼ਾਬ ਘੱਟ ਆਉਣਾ, ਪੈਰਾਂ ਜਾਂ ਚਿਹਰੇ ‘ਤੇ ਸੋਜ, ਸਾਹ ਫੁੱਲਣਾ, ਲਗਾਤਾਰ ਉਲਟੀਆਂ ਜਾਂ ਬਹੁਤ ਜ਼ਿਆਦਾ ਕਮਜ਼ੋਰੀ ਵਰਗੇ ਲੱਛਣ ਹੋਣ ਤਾਂ ਤੁਰੰਤ ਮੈਡੀਕਲ ਸਲਾਹ ਲੈਣੀ ਚਾਹੀਦੀ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!