टॉप न्यूज़

ਸੰਗਰੂਰ ਦੇ ਪਿੰਡ ‘ਚ ਲੈਂਡ ਪੁਲਿੰਗ ਦੇ ਵਿਰੋਧ ‘ਚ ਵੱਡਾ ਫੈਸਲਾ

ਪਿੰਡ 'ਚ ਨਹੀਂ ਵੜੇਗਾ ਕੋਈ 'ਆਪ' ਆਗੂ

ਸੰਗਰੂਰ ਦੇ ਪਿੰਡ ਸੋਹੀਆਂ ਕਲਾਂ ਦੀ ਪੰਚਾਇਤ ਨੇ ਲੈਂਡ ਪੁਲਿੰਗ ਨੀਤੀ ਦੇ ਵਿਰੋਧ ਵਿੱਚ ਵੱਡਾ ਫੈਸਲਾ ਲੈਂਦਿਆਂ ਹੋਇਆਂ ਪਿੰਡ ਪੱਧਰੀ ਮਤਾ ਪਾਸ ਕੀਤਾ ਹੈ। ਇਸ ਮਤੇ ਵਿੱਚ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਰਕਰ ਜਾਂ ਆਗੂ ਨੂੰ ਪਿੰਡ ‘ਚ ਦਾਖਲ ਹੋਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੈ। ਪਿੰਡ ਵਾਲਿਆਂ ਨੇ ਪਿੰਡ ਦੇ ਸਾਰੇ ਐਂਟਰੀ ਪੁਆਇੰਟਾਂ ‘ਤੇ ਫਲੈਕਸ ਬੋਰਡ ਲਾ ਦਿੱਤੇ ਹਨ। ਇਸ ਮਤੇ ਵਿੱਚ ਇਹ ਕਿਹਾ ਗਿਆ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਲੈਂਡ ਪੁਲਿੰਗ ਸਕੀਮ ਵਾਪਸ ਨਹੀਂ ਲੈਂਦੀ, ਆਮ ਆਦਮੀ ਪਾਰਟੀ ਦਾ ਪੂਰੀ ਤਰ੍ਹਾਂ ਬਾਈਕਾਟ ਰਹੇਗਾ।

ਪਿੰਡ ਦੇ ਸਰਪੰਚ ਨੇ ਕਿਹਾ, “ਸਾਡਾ ਪਿੰਡ ਛੋਟਾ ਜਿਹਾ ਹੈ, ਪਰ ਲਗਭਗ 568 ਏਕੜ ਜ਼ਮੀਨ ਲੈਂਡ ਪੁਲਿੰਗ ਹੇਠ ਲਿਆਂਦੀ ਜਾ ਚੁੱਕੀ ਹੈ, ਸਾਡੇ ਨਾਲ ਨਾ ਹੀ ਕੋਈ ਮਸ਼ਵਰਾ ਹੋਇਆ, ਨਾ ਹੀ ਸਹਿਮਤੀ ਲਈ ਗੱਲ ਕੀਤੀ ਗਈ। ਅਸੀਂ ਇਸ ਸਕੀਮ ਦੇ ਸਖ਼ਤ ਵਿਰੋਧੀ ਹਾਂ।”

ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਪੰਜਾਬ ਦੇ ਕਈ ਪਿੰਡਾਂ ‘ਚ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕਾਂ ਦਾ ਰੋਸ ਵੱਧ ਰਿਹਾ ਹੈ, ਲੋਕਾਂ ਨੇ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਨੀਤੀ ਦੇ ਵਿਰੋਧ ਵਿੱਚ ਲੁਧਿਆਣਾ ‘ਚ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈ। ਕਿਸਾਨ ਜਥੇਬੰਦੀਆਂ ਨੇ ਵੱਡੇ ਅੰਦੋਲਨ ਦਾ ਸੰਕੇਤ ਦਿੱਤਾ ਹੈ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!