टॉप न्यूज़
ਵਿਆਹ ਤੋਂ ਡੇਢ ਸਾਲ ਬਾਅਦ ਮਾਂ ਬਣਨ ਵਾਲੀ ਪਰਿਣੀਤੀ ਚੋਪੜਾ
ਕਪਿਲ ਦੇ ਸ਼ੋਅ 'ਤੇ ਪਤੀ ਰਾਘਵ ਬੋਲੇ- ਖੁਸ਼ਖਬਰੀ ਜਲਦੀ ਹੀ

ਪਰਿਣੀਤੀ ਚੋਪੜਾ ਹਾਲ ਹੀ ਵਿੱਚ ਪਤੀ ਰਾਘਵ ਚੱਡਾ ਨਾਲ ਕਪਿਲ ਸ਼ਰਮਾ ਦੇ ਸ਼ੋਅ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ਰਮਾ ਸ਼ੋਅ’ ਵਿੱਚ ਪਹੁੰਚੀ। ਜਿੱਥੇ ਦੋਵਾਂ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਮਜ਼ੇਦਾਰ ਕਿੱਸੇ ਸ਼ੇਅਰ ਕੀਤੇ। ਇਸ ਦੌਰਾਨ ਰਾਘਵ ਨੇ ਪਰਿਣੀਤੀ ਦੀ ਗਰਭ ਅਵਸਥਾ ਬਾਰੇ ਵੀ ਇੱਕ ਵੱਡਾ ਸੰਕੇਤ ਦਿੱਤਾ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਖੁਸ਼ਖਬਰੀ ਦੇਣ ਜਾ ਰਹੇ ਹਨ।
ਪਰਣੀਤੀ ਚੋਪੜਾ ਨੇ ‘ਆਪ’ ਨੇਤਾ ਰਾਘਵ ਚੱਢਾ ਨਾਲ ਸਾਲ 2023 ਵਿੱਚ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ, ਅਦਾਕਾਰਾ ਲਗਾਤਾਰ ਚਰਚਾ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਦੋਵੇਂ ਇਕੱਠੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਪਹੁੰਚੇ ਸਨ। ਜਿੱਥੇ ਦੋਵਾਂ ਨੇ ਕਪਿਲ ਅਤੇ ਸ਼ੋਅ ਦੀ ਪੂਰੀ ਟੀਮ ਨਾਲ ਬਹੁਤ ਮਸਤੀ ਕੀਤੀ।
EDITED BY- HARLEEN KAUR

