
ਫਿਰੋਜ਼ਪੁਰ ਅਤੇ ਨਵੀਂ ਦਿੱਲੀ ਵਿਚਕਾਰ ਇੱਕ ਨਵੀਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਸ਼ਨੀਵਾਰ ਨੂੰ ਸ਼ੁਰੂ ਹੋ ਗਈ ਹੈ। ਜਿਸਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹਰੀ ਝੰਡੀ ਦਿਖਾ ਕੇ ਕੀਤਾ। ਉਨ੍ਹਾਂ ਨੇ 4 ਨਵੀਆਂ ਵੰਦੇ ਭਾਰਤ ਐਕਸਪ੍ਰੈਸ ਨੂੰ ਰਵਾਨਾ ਕੀਤਾ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਫ਼ਿਰੋਜ਼ਪੁਰ ਕੈਂਟ ਸਟੇਸ਼ਨ ਤੇ ਮੌਜੂਦ ਰਹੇ । ਇਹ ਵੰਦੇ ਭਾਰਤ ਹਫ਼ਤੇ ‘ਚ 6 ਦਿਨ ਫਿਰੋਜ਼ਪੁਰ ਕੈਂਟ ਤੋਂ ਦਿੱਲੀ ਲਈ ਚੱਲੇਗੀ। ਹਫ਼ਤੇ ‘ਚ ਇੱਕ ਦਿਨ ਬੁੱਧਵਾਰ ਨੂੰ ਟ੍ਰੇਨ ਨਹੀਂ ਚੱਲੇਗੀ।
ਰੇਲਵੇ ਵਿਭਾਗ ਦੇ ਉੱਚ ਸੂਤਰਾਂ ਨੇ ਦੱਸਿਆ ਕਿ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਇਸ ਰੂਟ ‘ਤੇ ਪਹਿਲੀ ਸਭ ਤੋਂ ਤੇਜ਼ ਟ੍ਰੇਨ ਹੈ, ਜੋ ਆਪਣੀ ਯਾਤਰਾ 6 ਘੰਟੇ 40 ਮਿੰਟਾਂ ਵਿੱਚ ਪੂਰੀ ਕਰੇਗੀ। ਰੇਲਵੇ ਸੂਤਰਾਂ ਅਨੁਸਾਰ, ਨਵੀਂ ਟ੍ਰੇਨ ਨੰਬਰ 26461-26462 ਫਿਰੋਜ਼ਪੁਰ-ਨਵੀਂ ਦਿੱਲੀ ਵਿਚਕਾਰ ਫਰੀਦਕੋਟ-ਬਠਿੰਡਾ ਰਾਹੀਂ ਚੱਲੇਗੀ।
EDITED BY- HARLEEN KAUR



