टॉप न्यूज़
ਚੱਲਦੇ ਮੈਚ ਵਿਚ ਨਾਮੀ ਕਬੱਡੀ ਖਿਡਾਰੀ ਦੀ ਮੌਤ

ਚੱਲਦੇ ਮੈਚ ਵਿਚ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਹੈ। ਨਾਮੀ ਖਿਡਾਰੀ ਬਿੱਟੂ ਬਲਿਆਲ ਨੂੰ ਚੱਲਦੇ ਟੂਰਨਾਮੈਂਟ ਵਿਚ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ। ਬਿੱਟੂ ਬਲਿਆਲ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ।
ਦੱਸ ਦਈਏ ਕਿ ਬਿੱਟੂ ਬਲਿਆਲ ਕਾਫੀ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ਉਸ ਦੇ 3 ਸਟੰਟ ਪਏ ਸੀ। ਕਾਫੀ ਸੰਘਰਸ਼ ਤੋਂ ਬਾਅਦ ਬਿੱਟੂ ਨੇ ਗਰਾਊਂਡ ਵਿਚ ਵਾਪਸੀ ਕੀਤੀ ਸੀ ਪਰ ਬੀਤੇ ਦਿਨ ਚੱਲਦੇ ਮੈਚ ਵਿਚ ਹਾਰਟ ਅਟੈਕ ਆਉਣ ਨਾਲ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਨਾਲ ਕਬੱਡੀ ਖੇਡ ਜਗਤ ਵਿਚ ਸੋਗ ਦਾ ਮਾਹੌਲ ਹੈ।
EDITED BY- HARLEEN KAUR



