
ਹਰਿਆਣਾ ਰੋਡਵੇਜ਼ ਦੀ ਚੰਡੀਗੜ੍ਹ ਜਾ ਰਹੀ ਬੱਸ ‘ਤੇ ਕੁਝ ਕਾਰ ਸਵਾਰਾਂ ਨੇ ਹਮਲਾ ਕਰ ਦਿੱਤਾ। ਇਹ ਬੱਸ ਜੀਂਦ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ। ਜਿਸ ਸਮੇਂ ਜੀਂਦ ਵਿੱਚ ਹਮਲਾ ਹੋਇਆ, ਬੱਸ ਯਾਤਰੀਆਂ ਨਾਲ ਪੂਰੀ ਤਰ੍ਹਾਂ ਭਰੀ ਹੋਈ ਸੀ।
ਸਫ਼ੈਦ ਕਾਰ ਸਵਾਰਾਂ ਨੇ ਪਹਿਲਾਂ ਬੱਸ ਨੂੰ ਓਵਰਟੇਕ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਡਰਾਈਵਰ ਨੇ ਖ਼ਤਰਾ ਸਮਝਦੇ ਹੋਏ ਬੱਸ ਨਹੀਂ ਰੋਕੀ ਤਾਂ ਕਾਰ ਸਵਾਰਾਂ ਨੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ।
ਇਸ ਹਮਲੇ ਨਾਲ ਬੱਸ ਦੇ ਸ਼ੀਸ਼ੇ ਟੁੱਟ ਗਏ ਤੇ ਪੱਥਰ ਅੰਦਰ ਤੱਕ ਆਏ। ਰੱਬ ਦੀ ਮਿਹਰ ਰਹੀ ਕਿ ਸਾਰੀਆਂ ਸਵਾਰੀਆਂ ਬਚ ਗਈਆਂ। ਕਾਰ ਸਵਾਰ ਅੱਗੇ ਵੀ ਕਈ ਕਿਲੋਮੀਟਰ ਤੱਕ ਬੱਸ ਦਾ ਪਿੱਛਾ ਕਰਦੇ ਰਹੇ। ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।
EDITED BY- HARLEEN KAUR



