
ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚ ਧਮਾਕੇ ਦੇ ਕਾਰਨ ਇੱਕ ਕਰਮਚਾਰੀ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ 5 ਲੋਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ। ਥਾਣਾ ਸਰਾਭਾ ਨਗਰ ਦੇ ਐੱਸਐੱਚਓ ਆਦਿਤਿਆ ਸ਼ਰਮਾ ਨੇ ਦੱਸਿਆ ਕਿ ਬੋਇਲਰ ਵਿੱਚ ਧਮਾਕਾ ਹੋਣ ਕਾਰਨ ਇਹ ਘਟਨਾ ਵਾਪਰੀ, ਜਿਸ ਨਾਲ ਛੇ ਲੋਕ ਜ਼ਖ਼ਮੀ ਹੋਏ।
ਜ਼ਖ਼ਮੀਆਂ ਦੀ ਪਛਾਣ ਕਲੁਵੰਤ ਸਿੰਘ, ਅਜੀਤ ਸਿੰਘ, ਪੁਨੀਤ ਕੁਮਾਰ, ਦਵਿੰਦਰ ਸਿੰਘ ਅਤੇ ਗੁਰਤੇਜ ਵਜੋਂ ਕੀਤੀ ਗਈ। ਇਸ ਦੁਰਘਟਨਾ ਵਿੱਚ ਕੁਨਾਲ ਜੈਨ ਦੀ ਮੌਤ ਹੋਈ। ਉਹ ਹੈਬੋਵਾਲ ਦਾ ਰਹਿਣ ਵਾਲਾ ਸੀ ਅਤੇ ਉਸਦੀ ਉਮਰ 42 ਸਾਲ ਸੀ। ਉਸ ਦੀ ਪਤਨੀ ਵੀ ਇਸ ਪਲਾਂਟ ਵਿੱਚ ਕੰਮ ਕਰਦੀ ਹੈ।
ਪਲਾਂਟ ਵਿੱਚ 450 ਕਿਲੋ ਵਾਲੇ ਸਿਲੰਡਰ ਹੁੰਦੇ ਹਨ। ਵਿਸ਼ਵਕਰਮਾ ਪੂਜਾ ਤੋਂ ਬਾਅਦ ਰਾਤ ਨੂੰ ਉਨ੍ਹਾਂ ਨੂੰ ਪਲਾਂਟ ਦਾ ਟ੍ਰਾਇਲ ਲੈਣਾ ਸੀ। ਟ੍ਰਾਇਲ ਲੈਂਦਿਆਂ ਹੀਟਰ ਪਲਾਂਟ ਵਿੱਚ ਧਮਾਕਾ ਹੋ ਗਿਆ। ਜਿਸ ਕਰਕੇ ਕੁਨਾਲ ਜੈਨ ਦੀ ਮੌਤ ਅਤੇ ਬਾਕੀ ਕਰਮਚਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸਾਰੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹਨ। ਪੁਲਿਸ ਜਾਂਚ ਕਰ ਰਹੀ ਹੈ।
EDITED BY- HARLEEN KAUR




