टॉप न्यूज़
ਪੰਜਾਬ ਵਿਚ ਇਕ ਹੋਰ ਸਰਕਾਰੀ ਛੁੱਟੀ

ਪੰਜਾਬ ਸਣੇ ਪੂਰੇ ਭਾਰਤ ਵਿਚ ਬੱਚਿਆਂ ਨੇ ਤਿਉਹਾਰੀ ਸੀਜ਼ਨ ਵਿਚ ਛੁੱਟੀਆਂ ਦਾ ਅਨੰਦ ਮਾਣਿਆਂ। ਅਕਤੂਬਰ ਮਹੀਨੇ ਕਈ ਛੁੱਟੀਆਂ ਆਈਆਂ। ਹੁਣ ਨਵੰਬਰ ਮਹੀਨਾ ਚੜ੍ਹ ਗਿਆ ਹੈ। ਇਸ ਮਹੀਨੇ ਵੀ ਕਈ ਛੁੱਟੀਆਂ ਆ ਰਹੀਆਂ ਹਨ।
5 ਨਵੰਬਰ ਬੁੱਧਵਾਰ ਨੂੰ ਪੂਰੇ ਪੰਜਾਬ ਵਿਚ ਸਰਕਾਰੀ ਛੁੱਟੀ ਰਹੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਵਸ ਮੌਕੇ ਸਕੂਲਾਂ-ਕਾਲਜਾਂ ਅਤੇ ਦਫਤਰਾਂ ਵਿਚ ਛੁੱਟੀ ਰਹੇਗੀ। ਪੰਜਾਬ ਸਰਕਾਰ ਦੇ ਛੁੱਟੀਆਂ ਦੇ ਕਲੰਡਰ ਵਿਚ ਇਸ ਦਿਨ ਛੁੱਟੀ ਐਲਾਨੀ ਗਈ ਹੈ। ਇਸ ਤੋਂ ਇਲਾਵਾ 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਅਤੇ 25 ਨਵੰਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਸਰਕਾਰੀ ਛੁੱਟੀ ਰਹੇਗੀ।
EDITED BY- HARLEEN KAUR




