टॉप न्यूज़

ਕਪੂਰਥਲਾ ਦੀ ਔਰਤ ਨੇ ਕਰਵਾਇਆ ਪਾਕਿਸਤਾਨ ‘ਚ ਨਿਕਾਹ

ਗੁਰੂਧਾਮਾਂ ਦੇ ਗਈ ਸੀ ਦਰਸ਼ਨਾਂ ਲਈ

ਅਟਾਰੀ ਸਰਹੱਦ, (ਅੰਮ੍ਰਿਤਸਰ)ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਭਾਰਤ ਤੋਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਿਲ ਹੋ ਕੇ ਗਈ ਚੜਦੇ ਪੰਜਾਬ ਦੀ ਇੱਕ ਮਹਿਲਾ ਜੋ ਕਿ ਗੁਰਦੁਆਰਾ ਨਨਕਾਣਾ ਸਾਹਿਬ ਨਾਲ ਸੰਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਕਰਦਿਆਂ ਸਿੱਖ ਜਥੇ ਵਿੱਚੋਂ ਫਰਾਰ ਹੋ ਗਈ ਸੀ।

ਜਾਣਕਾਰੀ ਅਨੁਸਾਰ ਉਸ ਵੱਲੋਂ ਧਰਮ ਤਬਦੀਲ ਕਰਕੇ ਨਿਕਾਹ ਕਬੂਲ ਲਿਆ ਹੈ, ਭਾਰਤੀ ਸਿੱਖ ਮਹਿਲਾ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣ ਗਈ ਹੈ ਜਿਸ ਨੇ ਨਿਕਾਹ ਕਬੂਲਦਿਆ ਮੌਲਵੀ ਕੋਲੋਂ ਨਿਕਾਹ ਲਈ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਸਰਟੀਫਿਕੇਟ
ਵੀ ਸ਼ੇਖੂਪੁਰਾ ਦੀ ਇੱਕ ਮਸਜਿਦ ਤੋਂ ਪ੍ਰਾਪਤ ਕਰ ਲਿਆ ਹੈ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!