
ਪੰਜਾਬ ‘ਚ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਕੁਝ ਦਿਨਾਂ ਤੋਂ ਤਾਪਮਾਨ ਲਗਾਤਾਰ ਘੱਟ ਰਿਹਾ ਸੀ, ਪਰ ਹੁਣ ਹੌਲੀ-ਹੌਲੀ ਇਸ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਤਾਪਮਾਨ ਵਿੱਚ ਇਹ ਵਾਧਾ ਜਾਰੀ ਰਹੇਗਾ। ਹਾਲਾਂਕਿ ਲਗਭਗ ਤਿੰਨ ਦਿਨਾਂ ਬਾਅਦ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਏਗਾ।
ਮੌਸਮ ਵਿਗਿਆਨੀਆਂ ਦੇ ਮੁਤਾਬਕ, ਅਗਲੇ ਤਿੰਨ ਦਿਨਾਂ ਵਿੱਚ ਤਾਪਮਾਨ 1 ਤੋਂ 2 ਡਿਗਰੀ ਤੱਕ ਵੱਧ ਸਕਦਾ ਹੈ। ਪਿਛਲੇ ਦਿਨਾਂ ਤੱਕ ਘੱਟੋ-ਘੱਟ ਤਾਪਮਾਨ ਆਮ ਤੋਂ ਹੇਠਾਂ ਚੱਲ ਰਿਹਾ ਸੀ, ਪਰ ਵਾਧੇ ਤੋਂ ਬਾਅਦ ਇਹ ਦੁਬਾਰਾ ਆਮ ਲੇਵਲ ਦੇ ਨੇੜੇ ਪਹੁੰਚ ਜਾਵੇਗਾ। ਪਹਾੜਾਂ ਵੱਲੋਂ ਹਵਾਵਾਂ ਤਾਂ ਚੱਲ ਰਹੀਆਂ ਹਨ, ਪਰ ਉਹਨਾਂ ਦੀ ਰਫ਼ਤਾਰ ਬਹੁਤ ਘੱਟ ਹੈ—ਪੰਜਾਬ ‘ਚ ਅਜੇ 2 ਤੋਂ 4 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਹੈ। ਇਸੇ ਕਰਕੇ ਅਗਲੇ ਦਿਨਾਂ ਵਿੱਚ ਮੈਦਾਨੀ ਇਲਾਕਿਆਂ ‘ਚ ਹਲਕੀ ਧੁੰਦ ਬਣਨ ਦੀ ਸੰਭਾਵਨਾ ਹੈ।
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਹਲਕਾ ਵਾਧਾ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 24.7°C ਅਤੇ ਘੱਟੋਂ-ਘੱਟ 9.4°C ਰਿਹਾ। ਲੁਧਿਆਣਾ ਵਿੱਚ 26.2°C ਅਤੇ 8.6°C, ਪਟਿਆਲਾ ਵਿੱਚ 28.4°C ਅਤੇ 9.6°C ਤਾਪਮਾਨ ਰਿਹਾ। ਪਠਾਨਕੋਟ ਵਿੱਚ 26.3°C ਅਤੇ 10.6°C ਦਰਜ ਹੋਇਆ। ਫਰੀਦਕੋਟ ਸਭ ਤੋਂ ਜ਼ਿਆਦਾ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 29.2°C ਅਤੇ ਘੱਟੋਂ-ਘੱਟ 6.2°C ਸੀ। ਬਠਿੰਡਾ ਵਿੱਚ 28.8°C ਅਤੇ 9.2°C, ਜਦੋਂ ਕਿ ਐਸਬੀਐਸ ਨਗਰ ਵਿੱਚ 26.9°C ਅਤੇ 10.3°C ਤਾਪਮਾਨ ਦਰਜ ਕੀਤਾ ਗਿਆ।
EDITED BY- HARLEEN KAUR




