टॉप न्यूज़

ਪੰਜਾਬ ‘ਚ ED ਦੀ ਸਖ਼ਤ ਕਾਰਵਾਈ

ਸਾਬਕਾ ਡਿਪਟੀ ਡਾਇਰੈਕਟਰ ਦੀ ਕਰੋੜਾਂ ਦੀ ਸੰਪਤੀ ਜ਼ਬਤ

ਪੰਜਾਬ ਵਿੱਚ ਇੰਫੋਰਸਮੈਂਟ ਡਾਇਰੈਕਟਰੇਟ (ED) ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਜਾਣਕਾਰੀ ਮੁਤਾਬਕ, ਜਲੰਧਰ ਜੋਨਲ ED ਨੇ ਧਨ ਸ਼ੋਧ ਨਿਵਾਰਣ ਅਧਿਨਿਯਮ (PMLA), 2002 ਦੇ ਪ੍ਰਾਵਧਾਨਾਂ ਅਧੀਨ ਰਾਕੇਸ਼ ਕੁਮਾਰ ਸਿੰਗਲਾ (ਸਾਬਕਾ ਡਿਪਟੀ ਡਾਇਰੈਕਟਰ, ਖਾਦ ਅਤੇ ਨਾਗਰਿਕ ਸਪਲਾਈ ਵਿਭਾਗ, ਪੰਜਾਬ ਸਰਕਾਰ) ਅਤੇ ਉਸ ਦੀ ਪਤਨੀ ਰਚਨਾ ਸਿੰਗਲਾ ਨਾਲ ਸੰਬੰਧਿਤ ਲਗਭਗ 1.36 ਕਰੋੜ ਰੁਪਏ ਮੁੱਲ ਦੀਆਂ ਪੰਜ ਅਚਲ ਸੰਪਤੀਆਂ ਨੂੰ ਅਸਥਾਈ ਤੌਰ ‘ਤੇ ਕੁਰਕ (ਅਟੈਚ) ਕਰ ਦਿੱਤਾ ਹੈ।

ਇਹ ਕਾਰਵਾਈ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਵਿੱਚ ਕੀਤੀ ਗਈ ਹੈ, ਜਿਸ ਵਿੱਚ ਰਾਕੇਸ਼ ਕੁਮਾਰ ਸਿੰਗਲਾ ‘ਤੇ ਲਗਭਗ 1.36 ਕਰੋੜ ਰੁਪਏ ਦੀ ਅਨੁਪਾਤਹੀਨ ਸੰਪਤੀ ਹਾਸਲ ਕਰਨ ਦਾ ਆਰੋਪ ਹੈ। ED ਨੇ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੇ ਵਿਜ਼ੀਲੈਂਸ ਬਿਊਰੋ ਵੱਲੋਂ ਦਰਜ ਕੀਤੀ ਗਈ FIR ਦੇ ਆਧਾਰ ‘ਤੇ ਸ਼ੁਰੂ ਕੀਤੀ ਸੀ।

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਿੱਚ ਬਤੌਰ ਡਿਪਟੀ ਡਾਇਰੈਕਟਰ ਬਤੌਰ ਲੋਕ ਸੇਵਕ ਤਾਇਨਾਤ ਰਾਕੇਸ਼ ਕੁਮਾਰ ਸਿੰਗਲਾ ਨੇ ਰਿਸ਼ਵਤ ਲੈ ਕੇ ਗੈਰ-ਕਾਨੂੰਨੀ ਢੰਗ ਨਾਲ ਜਾਇਦਾਦ ਇਕੱਠੀ ਕੀਤੀ। ਇਹਨਾਂ ਗੈਰਕਾਨੂੰਨੀ ਕਮਾਈਆਂ (Proceeds of Crime) ਨੂੰ ਰਾਕੇਸ਼ ਕੁਮਾਰ ਸਿੰਗਲਾ, ਉਸ ਦੀ ਪਤਨੀ ਰਚਨਾ ਸਿੰਗਲਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਬੈਂਕ ਖਾਤਿਆਂ ਵਿੱਚ ਨਕਦ ਜਮ੍ਹਾਂ ਕਰ ਕੇ, ਫਰਜ਼ੀ ਐਂਟਰੀਆਂ ਰਾਹੀਂ ਅਤੇ ਅਚਲ ਸੰਪਤੀਆਂ ਵਿੱਚ ਨਿਵੇਸ਼ ਕਰਕੇ ਮਨੀ ਲਾਂਡਰਿੰਗ ਦੇ ਜ਼ਰੀਏ ਕਾਨੂੰਨੀ ਬਣਾਉਣ ਦੀ ਕੋਸ਼ਿਸ਼ ਕੀਤੀ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!