Uncategorized

ਲੰਬੇ ਸਮੇਂ ਤੱਕ ਬੈਠਣ ਨਾਲ ਦਿਲ ਦੀ ਸਿਹਤ ‘ਤੇ ਖ਼ਤਰਾ

ਤੁਸੀਂ ਵੀ ਜਾਣੋ ਸਿਹਤਮੰਦ ਰਹਿਣ ਦਾ ਰਾਜ਼

ਅੱਜਕੱਲ ਜ਼ਿਆਦਾਤਰ ਲੋਕਾਂ ਦਾ ਵੱਧ ਤਰ ਸਮਾਂ ਬੈਠਿਆਂ ਹੀ ਲੰਘ ਜਾਂਦਾ ਹੈ। ਫਿਰ ਚਾਹੇ ਖਾਲੀ ਵੇਲੇ ਫ਼ੋਨ ਸਕ੍ਰੋਲ ਕਰਨਾ ਹੋਵੇ ਜਾਂ ਦਿਨ ਦੇ 8–10 ਘੰਟੇ ਦਫ਼ਤਰ ਵਿਚ ਬੈਠ ਕੇ ਕੰਮ ਕਰਨਾ ਹੋਵੇ। ਲੰਬੇ ਸਮੇਂ ਤੱਕ ਬੈਠੇ ਰਹਿਣ ਦੀ ਇਹ ਆਦਤ ਸਾਡੀ ਸਿਹਤ ‘ਤੇ ਬਹੁਤ ਮਾੜਾ ਅਸਰ ਪਾਉਂਦੀ ਹੈ।

ਇਹ ਆਦਤ ਸਾਡੀ ਦਿਲ ਦੀ ਸਿਹਤ ‘ਤੇ ਵੀ ਨਕਾਰਾਤਮਕ ਪ੍ਰਭਾਵ ਪਾਉਂਦੀ ਹੈ। ਜ਼ਿਆਦਾ ਬੈਠੇ ਰਹਿਣ ਨਾਲ ਖੂਨ ਦਾ ਸਰਕੂਲੇਸ਼ਨ ਹੌਲਾ ਹੋ ਜਾਂਦਾ ਹੈ, ਜਿਸ ਨਾਲ ਲੰਬੇ ਸਮੇਂ ‘ਚ ਨਸਾਂ ਵਿੱਚ ਫੈਟ ਜਮਾਉਣ ਦਾ ਖਤਰਾ ਵੱਧ ਜਾਂਦਾ ਹੈ। ਇਸ ਨਾਲ ਦਿਲ ‘ਤੇ ਵਧੇਰੇ ਦਬਾਅ ਪੈਂਦਾ ਹੈ ਅਤੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਤੋਂ ਬਚਣ ਲਈ ਸਾਨੂੰ ਕੁਝ ਉਪਾਅ ਅਪਣਾਉਣੇ ਚਾਹੀਦੇ ਹਨ ਜੋ ਇਸ ਤਰ੍ਹਾਂ ਹਨ-

ਸਿਟਿੰਗ ਲੈਗ ਰੇਜ਼ਿਸਟੈਂਸ – ਇੱਕ ਕੁਰਸੀ ‘ਤੇ ਬੈਠੋ ਅਤੇ ਆਪਣੇ ਪੈਰਾਂ ਦੇ ਅੰਗੂਠਿਆਂ ਨੂੰ ਉੱਪਰ–ਹੇਠਾਂ ਮੂਵ ਕਰੋ। ਇਸਨੂੰ 10 ਦੇ ਸੈੱਟ ਵਿੱਚ 3 ਵਾਰ ਦੁਹਰਾਇਆ ਜਾ ਸਕਦਾ ਹੈ।

ਰਿਵਰਸ ਡਿਪ – ਕਿਸੇ ਵੀ ਪੌੜੀ ਜਾਂ ਨੀਵੇਂ ਚੀਜ਼ ਦੇ ਕੋਲ ਬੈਠੋ। ਆਪਣੇ ਦੋਵੇਂ ਹੱਥਾਂ ਨਾਲ ਉਸਨੂੰ ਫੜ੍ਹ ਕੇ ਉੱਪਰ–ਹੇਠਾਂ ਮੂਵ ਕਰੋ। ਇਸਨੂੰ ਤੁਸੀਂ 25 ਵਾਰ ਤੱਕ ਕਰ ਸਕਦੇ ਹੋ।

ਵਾਲ ਸਿਟ – ਕੰਧ ਨਾਲ ਆਪਣੀ ਕਮਰ ਲਗਾਓ ਅਤੇ ਕੁਰਸੀ ਵਾਂਗ ਤਿਰਛੇ ਹੋ ਕੇ ਬੈਠਣ ਵਾਲੀ ਪੁਜ਼ੀਸ਼ਨ ਬਣਾਓ। ਇਸ ਪੁਜ਼ੀਸ਼ਨ ਨੂੰ 40 ਤੋਂ 60 ਸੈਕਿੰਡ ਤੱਕ ਹੋਲਡ ਕਰੋ।

ਲੈਗ ਸੁਇੰਗ – ਸਿੱਧੇ ਖੜ੍ਹੇ ਹੋ ਜਾਓ। ਹੁਣ ਆਪਣੇ ਇੱਕ ਪੈਰ ਨੂੰ ਅੱਗੇ–ਪਿੱਛੇ ਮੂਵ ਕਰੋ। ਹਰ ਪੈਰ ਨੂੰ ਲਗਭਗ 15 ਵਾਰ ਇਸੇ ਤਰ੍ਹਾਂ ਹਿਲਾਓ।

ਰੱਸੀ ਕੁੱਦਣਾ – ਜਿਵੇਂ ਰੱਸੀ ਕੁੱਦਦੇ ਹੋ, ਬਿਨਾ ਰੱਸੀ ਦੇ ਲਗਭਗ 100 ਵਾਰ ਕੁੱਦੋ। ਇਹ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸੌਖੀ ਐਕਸਰਸਾਈਜ਼ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!