टॉप न्यूज़

ਅਮਰੀਕਾ ‘ਚ ਵੀਜ਼ਾ ਸਖ਼ਤੀ

ਭਾਰਤੀਆਂ 'ਤੇ ਵੱਡਾ ਅਸਰ

ਅਮਰੀਕਾ ਨੇ ਮੁੜ ਵੀਜ਼ਾ ਪ੍ਰਕਿਰਿਆ ਸਖ਼ਤ ਕਰ ਦਿੱਤੀ ਹੈ। ਟਰੰਪ ਪ੍ਰਸ਼ਾਸਨ ਵੱਲੋਂ ਵਿਦੇਸ਼ੋਂ ਤੋਂ ਆਉਣ ਵਾਲੇ ਪ੍ਰੋਫੈਸ਼ਨਲਜ਼ ਲਈ ਨਵੀਂ ਕੜੀ ਨੀਤੀ ਲਾਗੂ ਕੀਤੀ ਗਈ ਹੈ। ਨਵੀਆਂ ਹਦਾਇਤਾਂ ਅਨੁਸਾਰ, ਵਾਸ਼ਿੰਗਟਨ ਨੇ ਆਪਣੇ ਸਭ ਦੂਤਾਵਾਸਾਂ ਨੂੰ ਇਹ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਕੁਝ ਖ਼ਾਸ ਡਿਜ਼ੀਟਲ ਸੈਕਟਰਾਂ ਵਿੱਚ ਕੰਮ ਕਰ ਚੁੱਕੇ ਲੋਕਾਂ ਦੇ ਵੀਜ਼ਾ ਅਰਜ਼ੀਆਂ ਦੀ ਹੁਣ ਪਹਿਲਾਂ ਤੋਂ ਕਈ ਗੁਣਾ ਵਧੇਰੀ ਜਾਂਚ ਕੀਤੀ ਜਾਵੇ।  ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਦੂਤਾਵਾਸ ਅਧਿਕਾਰੀ ਉਹਨਾਂ ਸਾਰੇ ਅਰਜ਼ੀਕਾਰਾਂ ਦੀ ਪ੍ਰੋਫ਼ਾਈਲ ਦੀ ਗਹਿਰਾਈ ਨਾਲ ਜਾਂਚ ਕਰਨ—ਖ਼ਾਸ ਕਰਕੇ ਉਨ੍ਹਾਂ ਦਾ ਰਿਜ਼ਯੂਮੇ ਅਤੇ LinkedIn—ਜੋ ਅਮਰੀਕਾ ਲਈ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਅਰਜ਼ੀ ਪਾ ਰਹੇ ਹਨ।

ਹਦਾਇਤਾਂ ਅਨੁਸਾਰ ਹੁਣ ਇਹਨਾਂ ਖੇਤਰਾਂ ਵਿੱਚ ਕੰਮ ਕਰ ਚੁੱਕੇ ਲੋਕਾਂ ਦੀ ਖਾਸ ਤੌਰ ‘ਤੇ ਕੜੀ ਜਾਂਚ ਹੋਏਗੀ। ਇਨ੍ਹਾਂ ਖੇਤਰਾਂ ਵਿੱਚ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਰ ਅਰਜ਼ੀਕਾਰ ਦੀ ਪ੍ਰੋਫ਼ਾਈਲ ਨੂੰ ਡੂੰਘਾਈ ਨਾਲ ਵੇਖਿਆ ਜਾਵੇਗਾ।

ਫੈਕਟ-ਚੈਕਿੰਗ

ਕੰਟੈਂਟ ਮੋਡਰੇਸ਼ਨ

ਕੰਪਲਾਇੰਸ

ਆਨਲਾਈਨ ਸੇਫ਼ਟੀ

ਹਦਾਇਤਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਰਜ਼ੀਕਾਰ ਦੇ ਪਰਿਵਾਰਕ ਮੈਂਬਰਾਂ ਦੇ ਪੇਸ਼ੇ ਅਤੇ ਤਜਰਬੇ ਦੀ ਵੀ ਜਾਂਚ ਕੀਤੀ ਜਾਵੇ। ਇਹ ਯਕੀਨੀ ਬਣਾਉਣ ਲਈ ਕਿ ਇਨ੍ਹਾਂ ਸੰਵੇਦਨਸ਼ੀਲ ਖੇਤਰਾਂ ਨਾਲ ਜੁੜਿਆ ਕੋਈ ਵੀ ਵਿਅਕਤੀ ਵੀਜ਼ਾ ਪ੍ਰਕਿਰਿਆ ਵਿੱਚ ਸ਼ਾਮਲ ਨਾ ਹੋ ਜਾਵੇ।

 

EDITED BY- HARLEEN KAUR

 

Related Articles

Leave a Reply

Your email address will not be published. Required fields are marked *

Back to top button
error: Content is protected !!