टॉप न्यूज़
ਕੈਨੇਡਾ ਪੁਲਿਸ ਨੇ ਨੈਂਸੀ ਗਰੇਵਾਲ ਦਾ ਘਰ ਕਿਉਂ ਕੀਤਾ ਸੀਲ ?

ਸੋਸ਼ਲ ਮੀਡੀਆ INFLUENCER ਨੈਂਸੀ ਗਰੇਵਾਲ ਦਾ ਕੈਨੇਡਾ ਦੇ ਲਾਸੇਲ (LaSalle) ‘ਚ ਘਰ ‘ਚ ਵੜ ਕੇ ਕਤਲ ਕਰ ਦਿੱਤਾ ਗਿਆ ਹੈ। ਹਮਲਾਵਰ ਨੇ ਚਾਕੂ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਮਲਾਵਰ ਨੇ ਦੇਰ ਰਾਤ ਨੈਂਸੀ ਗਰੇਵਾਲ ਦੇ ਘਰ ਵੜ ਕੇ ਉਸਨੂੰ ਚਾਕੂ ਮਾਰਿਆ। ਲਹੂ-ਲੁਹਾਨ ਹਾਲਤ ‘ਚ ਨੈਂਸੀ ਗਰੇਵਾਲ ਨੂੰ ਹਸਪਤਾਲ ਲਿਜਾਇਆ ਗਿਆ, ਪਰ ਗੰਭੀਰ ਜ਼ਖਮਾਂ ਕਾਰਨ ਨੈਂਸੀ ਦੀ ਮੌਤ ਹੋ ਗਈ। ਹਮਲਾਵਰ ਅਤੇ ਕਤਲ ਦੀ ਵਜ੍ਹਾ ਬਾਰੇ ਅਜੇ ਕੁਝ ਜਾਣਕਾਰੀ ਪੁਲਿਸ ਨੇ ਸਾਂਝੀ ਨਹੀਂ ਕੀਤੀ। ਨੈਂਸੀ ਬੇਧੜਕ ਅਤੇ ਵਿਵਾਦਿਤ ਬਿਆਨਬਾਜ਼ੀ ਲਈ ਮਸ਼ਹੂਰ ਸੀ।
ਫਿਲਹਾਲ ਨੈਂਸੀ ਗਰੇਵਾਲ ਦਾ ਕਤਲ ਕੇਸ ਸੁਲਝਾਉਣ ਲਈ ਕੈਨੇਡਾ ਦੀ LaSalle ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਵੱਲੋਂ ਇਲਾਕੇ ਦੇ ਲੋਕਾਂ ਤੋਂ CCTV ਫੁਟੇਜ ਮੰਗੀ ਜਾ ਰਹੀ ਹੈ।
ਮਾਮਲੇ ਨਾਲ ਸਬੰਧਤ ਜਾਣਕਾਰੀ ਸ਼ੇਅਰ ਕਰਨ ਲਈ ਵੀ ਕਿਹਾ ਗਿਆ ਹੈ। ਜਾਣਕਾਰੀ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ। ਫਿਲਹਾਲ ਪੁਲਿਸ ਨੇ ਸੁਰਾਗ ਇਕੱਠੇ ਕਰ ਕੇ ਨੈਂਸੀ ਗਰੇਵਾਲ ਦੇ ਘਰ ਨੂੰ ਸੀਲ ਕਰ ਦਿੱਤਾ ਹੈ।
EDITED BY- HARLEEN KAUR




