देश

ਜਾਣੋ ਕਦੋਂ ਆਵੇਗੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 22ਵੀਂ ਕਿਸ਼ਤ

ਪੀਐੱਮ ਕਿਸਾਨ 22ਵੀਂ ਕਿਸ਼ਤ ਦੀ ਤਾਰੀਖ ਨੂੰ ਲੈ ਕੇ ਅਹਿਮ ਅਪਡੇਟ ਸਾਹਮਣੇ ਆਈ ਹੈ। ਦੇਸ਼ ਭਰ ਦੇ ਉਹ ਕਿਸਾਨ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਲਈ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ, ਉਹਨਾਂ ਨੂੰ 22ਵੀਂ ਕਿਸ਼ਤ ਦੀ ਉਡੀਕ ਹੈ। ਦੱਸ ਦੇਈਏ ਕਿ ਪੀਐੱਮ ਕਿਸਾਨ ਯੋਜਨਾ ਸਰਕਾਰ ਦੀਆਂ ਸਭ ਤੋਂ ਸਫਲ ਯੋਜਨਾਵਾਂ ਵਿੱਚੋਂ ਇੱਕ ਹੈ। ਇਸ ਯੋਜਨਾ ਤਹਿਤ ਸਰਕਾਰ ਲੋੜਵੰਦ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਮਦਦ ਦਿੰਦੀ ਹੈ, ਜੋ 2000-2000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਮਿਲਦੀ ਹੈ।

ਪੀਐੱਮ ਕਿਸਾਨ ਦੀ 22ਵੀਂ ਕਿਸ਼ਤ 28 ਫ਼ਰਵਰੀ 2026 ਨੂੰ ਆ ਸਕਦੀ ਹੈ। ਦੱਸਣਯੋਗ ਹੈ ਕਿ 2025 ਦੀਆਂ ਸਾਰੀਆਂ ਕਿਸ਼ਤਾਂ ਜਾਰੀ ਹੋ ਚੁੱਕੀਆਂ ਹਨ ਅਤੇ ਹੁਣ ਨਵੇਂ ਵਿੱਤੀ ਸਾਲ ਲਈ ਕਿਸ਼ਤਾਂ ਦਿੱਤੀਆਂ ਜਾਣਗੀਆਂ। ਯੋਗ ਕਿਸਾਨਾਂ ਦੇ ਖਾਤੇ ਵਿੱਚ 2000 ਰੁਪਏ ਟ੍ਰਾਂਸਫ਼ਰ ਕੀਤੇ ਜਾਣਗੇ।

ਹਾਲਾਂਕਿ, ਇਸ ਲਈ ਤੁਹਾਡਾ ਬੈਂਕ ਖਾਤਾ ਆਧਾਰ ਨਾਲ ਲਿੰਕ ਹੋਣਾ ਲਾਜ਼ਮੀ ਹੈ। ਜਿਨ੍ਹਾਂ ਕਿਸਾਨਾਂ ਦੇ ਖਾਤੇ ਵਿੱਚ 19 ਨਵੰਬਰ ਨੂੰ 21ਵੀਂ ਕਿਸ਼ਤ ਆ ਚੁੱਕੀ ਹੈ, ਉਹਨਾਂ ਦਾ ਨਾਮ 22ਵੀਂ ਕਿਸ਼ਤ ਦੀ ਸੂਚੀ ਵਿੱਚ ਆਪੇ ਹੀ ਸ਼ਾਮਲ ਹੋ ਜਾਵੇਗਾ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!