ਲੁਧਿਆਣਾ ‘ਚ ਦਹਿਸ਼ਤ ਦੇ ਨਾਲ ਭਰੀ ਹੋਈ ਖਬਰ ਸਾਹਮਣੇ ਆਈ ਹੈ। ਜੀ ਹਾਂ ਲੁਧਿਆਣਾ ਜਲੰਧਰ ਬਾਈਪਾਸ ਨੇੜੇ ਸੈਕਰਡ ਹਾਰਟ ਸਕੂਲ ਕੋਲ ਇਕ ਖਾਲੀ ਪਲਾਟ ਤੋਂ ਇੱਕ ਨੌਜਵਾਨ ਦੀ ਲਾਸ਼ ਟੁਕੜਿਆਂ ਵਿੱਚ ਮਿਲੀ ਹੈ। ਰਾਹਗੀਰ ਨੇ ਲਾਸ਼ ਵੇਖਦੇ ਹੀ ਸ਼ੋਰ ਮਚਾਇਆ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਥਾਣਾ ਸਲੇਮ ਟਾਬਰੀ ਦੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਇਲਾਕੇ ਨੂੰ ਫਿਲਹਾਲ ਸੀਲ ਕੀਤਾ ਹੋਇਆ ਹੈ।
ਮ੍ਰਿਤਕ ਦਾ ਅੱਧਾ ਸਰੀਰ ਸੜਿਆ ਹੋਇਆ ਹੈ, ਜਦਕਿ ਬਾਕੀ ਅੱਧਾ ਸਫੈਦ ਡਰੰਮ ਵਿੱਚੋਂ ਮਿਲਿਆ। ਘਟਨਾ ਸਥਾਨ ‘ਤੇ ਫੋਰੈਂਸਿਕ ਟੀਮ ਵੀ ਪਹੁੰਚ ਚੁੱਕੀ ਹੈ। ਮ੍ਰਿਤਕ ਦੀ ਪਛਾਣ 30 ਸਾਲਾ ਦਵਿੰਦਰ ਵਜੋਂ ਹੋਈ ਹੈ, ਜੋ ਦੋ ਦਿਨ ਪਹਿਲਾਂ ਹੀ ਮੁੰਬਈ ਤੋਂ ਆਪਣੇ ਘਰ ਵਾਪਸ ਆਇਆ ਸੀ।
ਮੁੰਬਈ ਤੋਂ ਵਾਪਸ ਆਉਣ ਤੋਂ ਬਾਅਦ ਉਹ ਆਪਣੇ ਘਰ ਸਿਰਫ਼ 15 ਮਿੰਟ ਲਈ ਹੀ ਰੁਕਿਆ ਸੀ, ਜਿਸ ਤੋਂ ਬਾਅਦ ਉਹ ਘਰੋਂ ਨਿਕਲ ਗਿਆ। ਅੱਜ ਸਵੇਰੇ ਉਸ ਦੀ ਲਾਸ਼ ਟੁਕੜਿਆਂ ਵਿੱਚ ਇੱਕ ਖਾਲੀ ਪਲਾਟ ਤੋਂ ਮਿਲੀ। ਮ੍ਰਿਤਕ ਦੀ ਲਾਸ਼ ਤਿੰਨ ਹਿੱਸਿਆਂ ਵਿੱਚ ਹੈ। ਇਲਾਕਾ ਪੁਲਿਸ ਆਸ-ਪਾਸ ਦੇ ਲੋਕਾਂ ਨਾਲ ਪੁੱਛਗਿੱਛ ਕਰ ਰਹੀ ਹੈ। ਇਸਦੇ ਨਾਲ ਹੀ ਦਵਿੰਦਰ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
EDITED BY- HARLEEN KAUR



