टॉप न्यूज़
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ੀ ਹੋਈ ਸਮਾਪਤ
ਨੰਗੇ ਪੈਰੀਂ ਆਏ, 40 ਮਿੰਟ ਹੋਈ ਪੇਸ਼ੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਯਾਨੀਕਿ 15 ਜਨਵਰੀ ਨੂੰ ਅੰਮ੍ਰਿਤਸਰ ਸਥਿਤ ਸਿੱਖਾਂ ਦੇ ਸਰਵੋਚ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ੀ ਸਮਾਪਤ ਹੋ ਗਈ ਹੈ। ਕਰੀਬ 40 ਮਿੰਟ ਤੱਕ ਮੁੱਖ ਮੰਤਰੀ ਅੰਦਰ ਰਹੇ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਸਾਰੇ ਬਿਆਨਾਂ ਬਾਰੇ ਜੱਥੇਦਾਰ ਨੂੰ ਪੂਰਾ ਸਪੱਸ਼ਟੀਕਰਨ ਦੇ ਦਿੱਤਾ ਗਿਆ ਹੈ। ਸੀਐਮ ਨੇ ਸਪੱਸ਼ਟ ਕੀਤਾ ਕਿ ਉਹ ਅਕਾਲ ਤਖ਼ਤ ਸਾਹਿਬ ਅੱਗੇ ਸਿਰ ਨਿਵਾਉਂਦੇ ਹਨ ਅਤੇ ਅਜਿਹਾ ਕਰਨ ਦੀ ਨਾ ਉਨ੍ਹਾਂ ਵਿੱਚ ਹਿੰਮਤ ਹੈ ਅਤੇ ਨਾ ਹੀ ਔਕਾਤ ਹੈ। ਉਨ੍ਹਾਂ ਨੇ ਜੱਥੇਦਾਰ ਨੂੰ ਦੱਸਿਆ ਕਿ ਇਹ ਸਾਰਾ ਮਾਮਲਾ ਗਲਤ ਫਹਿਮੀ ਅਤੇ ਭ੍ਰਮ ਫੈਲਾਉਣ ਦਾ ਨਤੀਜਾ ਹੈ।
EDITED BY- HARLEEN KAUR



