टॉप न्यूज़

ਸਰਬਜੀਤ ਕੌਰ ਦੇ ਝੂਠ ਦਾ ਸੱਚ ਆਇਆ ਸਾਹਮਣੇ

ਕਪੂਰਥਲਾ ਦੀ ਸਰਬਜੀਤ ਕੌਰ, ਜੋ ਪ੍ਰਕਾਸ਼ ਪੁਰਬ ‘ਤੇ ਸਿੱਖ ਜਥੇ ਨਾਲ ਧਾਰਮਿਕ ਯਾਤਰਾ ਲਈ ਪਾਕਿਸਤਾਨ ਗਈ ਸੀ, ਨੇ ਉੱਥੇ ਧਰਮ ਬਦਲ ਕੇ ਨਿਕਾਹ ਕਰ ਲਿਆ। ਇਸ ਘਟਨਾ ਨੇ ਪੰਜਾਬ ਵਿੱਚ ਵਿਵਾਦ ਖੜ੍ਹਾ ਕਰ ਦਿੱਤਾ ਹੈ। ਪਰਿਵਾਰ ਨੂੰ ਇਸ ਮਾਮਲੇ ਦੀ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ।

SGPC ਨੇ ਇਸਦੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤਾਂ ਜਵਾਬ ਵਿੱਚ ਸਰਕਾਰ ਨੇ ਵੀ SGPC ਨੂੰ ਮਿਹਣਾ ਮਾਰਿਆ, ਕਿ ਜੇ ਉਨ੍ਹਾਂ ਵੱਲੋਂ ਕੁਝ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਫਿਰ ਕਹਿੰਦੇ ਹੋ ਕਿ, ਧਾਰਮਿਕ ਮਾਮਲਿਆਂ ‘ਚ ਦਖ਼ਲਅੰਦਾਜ਼ੀ ਹੋ ਰਹੀ।

ਇਸ ਵਿਚਾਲੇ SGPC ਨੇ ਆਪਣੀ ਸਫ਼ਾਈ ਵਿੱਚ ਇੱਕ ਹੋਰ ਤਰਕ ਪੇਸ਼ ਕੀਤਾ ਕਿ, ਸਰਬਜੀਤ ਕੌਰ ਦੇ ਇਕੱਲੀ ਹੋਣ ਕਾਰਨ ਉਹ ਤਾਂ ਪਹਿਲਾਂ ਹੀ ਉਸਦੀ ਅਰਜ਼ੀ ਨੂੰ ਖਾਰਿਜ ਕਰ ਚੁੱਕੇ ਸੀ…ਪਰ ਪੰਚਾਇਤ ਦੀ ਸਿਫ਼ਾਰਿਸ਼ ‘ਤੇ ਉਸਨੂੰ ਜਥੇ ਨਾਲ ਜਾਣ ਦੀ ਪ੍ਰਵਾਨਗੀ ਦਿੱਤੀ ਗਈ। ਜਿਸਦਾ ਪਿੰਡ ਅਮੈਨੀਪੁਰ ਦੇ ਸਰਪੰਚ ਨੇ ਜਵਾਬ ਦਿੰਦਿਆਂ ਕਿਹਾ ਕਿ, ਉਸਨੇ ਸਰਬਜੀਤ ਕੌਰ ਦੇ ਕੋਈ ਕਾਗਜ਼ ਵੈਰੀਫਾਈ ਨਹੀਂ ਕੀਤੇ।

ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ, ਸੁਲਤਾਨਪੁਰ ਲੋਧੀ ਤੋਂ SGPC ਮੈਂਬਰ ਗੁਰਪ੍ਰੀਤ ਕੌਰ ਰੂਹੀ ਨੇ ਪਾਕਿ ਜਾਣ ਲਈ ਸਰਬਜੀਤ ਕੌਰ ਦੇ ਨਾਮ ਦੀ ਪੇਸ਼ਕਸ਼ ਕੀਤੀ ਸੀ। ਰੂਹੀ ਨੇ ਕਿਹਾ ਕਿ ਉਨ੍ਹਾਂ ਤਾਂ ਨਿਯਮਾਂ ਤਹਿਤ ਹੀ ਉਸਦੇ ਪਿੰਡ ਵਿੱਚ ਰਹਿਣ ਦੀ ਪੁਸ਼ਟੀ ਕਰਨ ਤੋਂ ਬਾਅਦ ਫਾਈਲ ਅੱਗੇ SGPC ਨੂੰ ਭੇਜੀ ਸੀ, ਪਰ ਉੱਥੋਂ ਉਹ ਫਾਈਲ ਕਦੇ ਵੀ ਵਾਪਸ ਨਹੀਂ ਆਈ।

ਬਹਹਾਲ ਨੂਰ ਹੁਸੈਨ ਜੋਂ ਅਟਾਰੀ-ਵਾਹਘਾ ਬਾਰਡਰ ਪਾਰ ਕਰਨ ਤੋਂ ਪਹਿਲਾਂ ਤੱਕ ਸਰਬਜੀਤ ਕੌਰ ਸੀ, ਉਸਨੂੰ ਬੇਸ਼ਕ ਪਾਕਿਸਤਾਨ ਵਿੱਚ ਇੱਕ ਨਵੀਂ ਪਛਾਣ ਮਿਲ ਚੁੱਕੀ ਹੈ। ਪਰ ਇਸ ਘਟਨਾ ਨੇ ਜਥਿਆਂ ਦੇ ਦੂਜੇ ਦੇਸ਼ਾਂ ਵਿੱਚ ਯਾਤਰਾ ਦੌਰਾਨ ਸੁਰੱਖਿਆ ਨੂੰ ਲੈ ਕੇ ਇੱਕ ਨਵੀਂ ਬਹਿਸ ਖੜ੍ਹੀ ਕਰ ਦਿੱਤੀ ਹੈ, ਨਾਲ ਹੀ ਇਹ ਸਵਾਲ ਵੀ ਕੀ ਧਾਰਮਿਕ ਯਾਤਰਾਵਾਂ ਦੀ ਜ਼ਿੰਮੇਵਾਰੀ ਕਿਸਦੀ ਹੋਵੇਗੀ ?

EDITED BY- HARLEEN KAUR

 

Related Articles

Leave a Reply

Your email address will not be published. Required fields are marked *

Back to top button
error: Content is protected !!