ਬੁੱਧਵਾਰ ਵਾਲੇ ਦਿਨ ਤੋਂ ਲਗਾਤਾਰ ਤਿੰਨ ਦਿਨ, ਯਾਨੀ 30 ਤਾਰੀਖ ਤੱਕ ਲੋਕਾਂ ਨੂੰ ਘਣੇ ਕੋਹਰੇ ਅਤੇ ਸ਼ੀਤਲਹਿਰ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਵੱਲੋਂ ਇਸ ਸਬੰਧੀ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ ਅੱਜ ਤਿੰਨ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਪਹਾੜਾਂ ’ਚ ਹੋ ਰਹੇ ਮੀਂਹ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪਏ ਮੀਂਹ ਤੇ ਗੜ੍ਹੇਮਾਰੀ ਕਾਰਨ ਅਧਿਕਤਮ ਤਾਪਮਾਨ ਵਿੱਚ 3.1 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ। ਹੁਣ ਤਾਪਮਾਨ ਆਮ ਤੋਂ ਲਗਭਗ 4.9 ਡਿਗਰੀ ਹੇਠਾਂ ਆ ਗਿਆ ਹੈ, ਜਿਸ ਨਾਲ ਠੰਢ ਹੋਰ ਵੱਧ ਗਈ ਹੈ। ਬਠਿੰਡਾ ਵਿੱਚ ਅਧਿਕਤਮ ਤਾਪਮਾਨ 18 ਡਿਗਰੀ ਦਰਜ ਕੀਤਾ ਗਿਆ, ਜਦਕਿ ਸਭ ਤੋਂ ਘੱਟ ਤਾਪਮਾਨ 7.7 ਡਿਗਰੀ ਲੁਧਿਆਣਾ ਵਿੱਚ ਦਰਜ ਹੋਇਆ। 1 ਫਰਵਰੀ ਤੋਂ ਮੌਸਮ ਦਾ ਮਿਜਾਜ਼ ਹੋਰ ਬਦਲੇਗਾ ਤੇ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਬੱਦਲਾਂ ਦੀ ਗਰਜ ਦੇ ਨਾਲ ਤੇਜ਼ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦਿਨ ਲਈ ਕਈ ਜ਼ਿਲ੍ਹਿਆਂ ਵਿਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। EDITED BY- HARLEEN KAUR