
ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਉਨ੍ਹਾਂ ਦੇ ਪਿਤਾ ਦਾਊਲਾਲ ਵੈਸ਼ਣਵ ਦਾ ਮੰਗਲਵਾਰ (08 ਜੁਲਾਈ, 2025) ਸਵੇਰੇ ਏਮਜ਼ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅਖੀਰਲੇ ਸਾਹ ਏਮਸ ਵਿੱਚ ਲਏ।
ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ, ਜਿਸ ਕਰਕੇ ਉਨ੍ਹਾਂ ਨੂੰ ਜੋਧਪੁਰ ਦੇ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ, ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਹੋਇਆ ਸੀ।
ਰੇਲ ਮੰਤਰੀ ਦੇ ਪਿਤਾ ਦਾਊਲਾਲ ਵੈਸ਼ਣਵ ਮੂਲ ਰੂਪ ਤੋਂ ਪਾਲੀ ਜ਼ਿਲ੍ਹੇ ਦੇ ਜੀਵਨ ਕਲਾ ਪਿੰਡ ਦੇ ਵਸਨੀਕ ਸਨ। ਉਹ ਆਪਣੇ ਪਰਿਵਾਰ ਨਾਲ ਜੋਧਪੁਰ ਵਿੱਚ ਵਸ ਗਏ ਸਨ। ਉਨ੍ਹਾਂ ਦਾ ਘਰ ਜੋਧਪੁਰ ਦੇ ਭਾਸਕਰ ਚੌਰਾਹਾ ਨੇੜੇ ਰਾਤਾਨਾਡਾ ਦੇ ਮਹਾਵੀਰ ਕਲੋਨੀ ਵਿੱਚ ਸਥਿਤ ਹੈ। ਦਾਊਲਾਲ ਵੈਸ਼ਣਵ ਆਪਣੇ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ ਅਤੇ ਸਮਾਜਿਕ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ। ਉਨ੍ਹਾਂ ਨੇ ਜੋਧਪੁਰ ਵਿੱਚ ਇੱਕ ਵਕੀਲ ਅਤੇ ਟੈਕਸ ਸਲਾਹਕਾਰ ਵਜੋਂ ਲੰਬੇ ਸਮੇਂ ਤੋਂ ਕੰਮ ਕੀਤਾ ਹੈ।
EDITED BY- HARLEEN KAUR



