टॉप न्यूज़

ਅਕਾਲੀ ਦਲ ਨੂੰ ਵੱਡਾ ਝਟਕਾ

AAP ਚ ਸ਼ਾਮਲ ਹੋਵੇਗਾ ਇਹ ਵੱਡਾ ਲੀਡਰ

ਸਾਬਕਾ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਸੰਧੂ ਚੰਡੀਗੜ੍ਹ ਵਿੱਚ AAP ਪਾਰਟੀ ਦਾ ਹਿੱਸਾ ਬਣਨਗੇ। ਹਰਮੀਤ ਸੰਧੂ ਬਾਰੇ ਇਹ ਵੀ ਖ਼ਬਰ ਹੈ ਕਿ ਉਹ ਤਰਨਤਾਰਨ ਤੋਂ ‘ਆਪ’ ਉਮੀਦਵਾਰ ਹੋ ਸਕਦੇ ਹਨ।

ਹਰਮੀਤ ਸਿੰਘ ਸੰਧੂ ਨੇ ਪਿਛਲੇ ਸਾਲ 19 ਨਵੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਆਪਣਾ ਅਸਤੀਫ਼ਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪਿਆ ਸੀ। ਅਕਾਲੀ ਦਲ ਦੇ ਚੰਡੀਗੜ੍ਹ ਸਥਿਤ ਦਫਤਰ ਵਿੱਚ ਦਿੱਤੇ ਆਪਣੇ ਅਸਤੀਫ਼ਾ ਪੱਤਰ ਵਿੱਚ ਉਨ੍ਹਾਂ ਲਿਖਿਆ ਸੀ ਕਿ ਉਹ ਨਿੱਜੀ ਕਾਰਨਾਂ ਕਰਕੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ।

ਦੱਸ ਦਈਏ ਕਿ ‘ਆਪ’ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਅਕਾਲ ਚਲਾਣਾ ਕਰਨ ਜਾਣ ਮਗਰੋਂ ਤਰਨ ਤਾਰਨ ਸੀਟ ਖਾਲੀ ਹੋਈ ਹੈ ਅਤੇ ਇਥੇ 6 ਮਹੀਨਿਆਂ ਦੇ ਅੰਦਰ ਜ਼ਿਮਨੀ ਚੋਣ ਹੋਣੀ ਹੈ। ਕਿਆਸਰਾਈਆਂ ਹਨ ਕਿ ਹਰਮੀਤ ਸੰਧੂ ਤਰਨਤਾਰਨ ਤੋਂ AAP ਉਮੀਦਵਾਰ ਹੋ ਸਕਦੇ ਹਨ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!