टॉप न्यूज़

ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਪੰਜਾਬ ਦੇ ਨੌਜਵਾਨ ਦੀ ਮੌਤ

ਅੰਮ੍ਰਿਤਸਰ ਦੇ ਘਣਪੁਰ ਕਾਲੇ ਪਿੰਡ ਦੇ 18 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਨੌਜਵਾਨ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਗਿਆ ਸੀ, ਜਿਸ ਦੀ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਇੱਕ ਗ੍ਰੰਥੀ ਦਾ ਪੁੱਤਰ ਸੀ। ਗੁਰਪ੍ਰੀਤ ਸਿੰਘ ਪਿਛਲੇ ਸ਼ੁੱਕਰਵਾਰ ਨੂੰ ਆਪਣੇ ਨਾਨਕੇ ਪਰਿਵਾਰ ਨਾਲ ਹੇਮਕੁੰਟ ਸਾਹਿਬ ਧਾਰਮਿਕ ਯਾਤਰਾ ‘ਤੇ ਗਿਆ ਸੀ।

ਯਾਤਰਾ ਦੌਰਾਨ ਗੁਰਪ੍ਰੀਤ ਸਿੰਘ ਉਸ ਸੜਕ ‘ਤੇ ਚਲਾ ਗਿਆ ਜਿਹੜਾ ਬੰਦ ਸੀ। ਰਸਤੇ ਵਿੱਚ ਰੇਲਿੰਗ ਤੋਂ ਫਿਸਲਣ ਕਰਕੇ ਉਹ ਲਗਭਗ 300 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ, ਬਚਾਅ ਟੀਮ ਮੌਕੇ ‘ਤੇ ਪਹੁੰਚੀ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਉਸ ਨੂੰ ਖੱਡ ਵਿੱਚੋਂ ਬਾਹਰ ਕੱਢਿਆ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ 12ਵੀਂ ਵਿੱਚ ਪੜ੍ਹਦਾ ਸੀ ਅਤੇ ਖਾਲਸਾ ਇੰਟਰਨੈਸ਼ਨਲ ਸਕੂਲ ਦਾ ਵਿਦਿਆਰਥੀ ਸੀ। ਉਹ ਹੱਸਮੁੱਖ ਸੀ ਅਤੇ ਪੜ੍ਹਾਈ ਵਿੱਚ ਟਾਪਰ ਸੀ।

ਮ੍ਰਿਤਕ ਨੌਜਵਾਨ ਦੇ ਮਾਮਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਸਾਰੇ ਹੇਮਕੁੰਟ ਸਾਹਿਬ ਤੋਂ ਅੱਗੇ ਜਾ ਰਹੇ ਸੀ, ਉਹ ਪਿੱਛੇ ਪੈਦਲ ਸਨ ਅਤ ਉਨ੍ਹਾਂ ਦਾ ਪੁੱਤ ਵੀ ਨਾਲ ਸੀ। ਅਸੀਂ ਸਾਰੇ ਕਾਰ ਵਿੱਚ ਜਾ ਰਹੇ ਸੀ, ਤਾਂ ਗੁਰਪ੍ਰੀਤ ਨੇ ਕਿਹਾ ਕਿ ਉਹ ਪੈਦਲ ਤੁਰ ਕੇ ਜਾਣਾ ਚਾਹੁੰਦਾ ਹੈ, ਰਸਤੇ ਵਿੱਚ ਹੀ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਖੱਡ ਵਿੱਚ ਜਾ ਡਿੱਗਿਆ। ਇਸ ਤੋਂ ਬਾਅਦ ਰੈਸਕਿਊ ਟੀਮ ਨੇ ਉਸ ਨੂੰ ਬਾਹਰ ਤਾਂ ਕੱਢ ਲਿਆ ਪਰ ਉਹ ਬੱਚ ਨਹੀਂ ਸਕਿਆ, ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਗਮ ਦਾ ਮਾਹੌਲ ਹੈ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!