टॉप न्यूज़
ਪੰਜਾਬੀ ਗਾਇਕ ਗਿੱਲ ਮਾਣੂਕੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਪੁਲਿਸ ਨੇ ਗਾਇਕ ਤੇ ਗੀਤਕਾਰ ਗਿੱਲ ਮਾਣੂਕੇ ਨੂੰ ਗ੍ਰਿਫਤਾਰ ਕਰ ਲਿਆ ਹੈ। ਮੋਹਾਲੀ ਦੇ ਇੱਕ ਜਿੰਮ ਵਿੱਚ ਹਥਿਆਰ ਲਹਿਰਾਉਣ ਦੇ ਦੋਸ਼ ਵਿੱਚ ਪੰਜਾਬੀ ਗਾਇਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿੰਮ ਵਿੱਚ ਬਹਿਸ ਤੋਂ ਬਾਅਦ ਪੰਜਾਬੀ ਗਾਇਕ ਪਿਸਤੌਲ ਲਹਿਰਾ ਰਿਹਾ ਸੀ। ਗਾਇਕ ਵਿਅਕਤੀ ਨੂੰ ਧਮਕੀ ਦੇਣ ਅਤੇ ਹਥਿਆਰ ਲਹਿਰਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਪੁਲਿਸ ਵੱਲੋਂ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
EDITED BY- HARLEEN KAUR




