टॉप न्यूज़

ਪੰਜਾਬ ‘ਚ ਮਜ਼ਦੂਰ ਨੂੰ 6 ਰੁਪਏ ਦੀ ਟਿਕਟ ਚ ਨਿਕਲਿਆ 1 ਕਰੋੜ ਰੁਪਏ ਦਾ ਇਨਾਮ

ਜਦੋਂ ਭਗਵਾਨ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ – ਇਹ ਕਹਾਵਤ ਪੰਜਾਬ ਦੇ ਇੱਕ ਸ਼ਖ਼ਸ ‘ਤੇ ਸੱਚ ਸਾਬਤ ਹੋਈ। ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜੀਰਾ ਦੇ ਰਹਿਣ ਵਾਲੇ ਮਜ਼ਦੂਰ ਜਸਮੇਲ ਸਿੰਘ ਉੱਤੇ ਕਿਸਮਤ ਮਹਿਰਬਾਨ ਹੋਈ ਅਤੇ ਉਹ ਰਾਤੋਂ-ਰਾਤ ਕਰੋੜਪਤੀ ਬਣ ਗਿਆ। ਜਸਮੇਲ ਸਿੰਘ ਨੇ ਸਿਰਫ਼ 6 ਰੁਪਏ ਦੀ ਲਾਟਰੀ ਟਿਕਟ ਖਰੀਦੀ ਸੀ ਅਤੇ ਉਸ ਨੂੰ ਨਾਗਾਲੈਂਡ ਸਟੇਟ ਲਾਟਰੀ ‘ਚ 1 ਕਰੋੜ ਰੁਪਏ ਦਾ ਇਨਾਮ ਨਿਕਲਿਆ। ਇਨਾਮ ਮਿਲਣ ਦੀ ਖ਼ਬਰ ਮਿਲਦੇ ਹੀ ਉਹ ਅਤੇ ਉਸ ਦਾ ਪਰਿਵਾਰ ਖੁਸ਼ੀ ਨਾਲ ਝੂਮ ਉਠਿਆ।

ਜਸਮੇਲ ਸਿੰਘ ਨੇ ਦੱਸਿਆ ਕਿ ਜਦੋਂ ਜੀਰਾ ਤੋਂ ਲਾਟਰੀ ਵੇਚਣ ਵਾਲੇ ਦੁਕਾਨਦਾਰ ਗੁਲਸ਼ਨ ਸ਼ਰਮਾ ਦਾ ਫੋਨ ਆਇਆ ਕਿ ਉਸ ਦੀ ਲਾਟਰੀ ਨਿਕਲ ਆਈ ਹੈ, ਤਾਂ ਪਹਿਲਾਂ ਉਸਨੇ ਸਮਝਿਆ ਕਿ ਕੋਈ ਮਜ਼ਾਕ ਕਰ ਰਿਹਾ ਹੈ। ਫਿਰ ਦੁਕਾਨਦਾਰ ਨੇ ਜਸਮੇਲ ਸਿੰਘ ਨੂੰ ਜੀਰਾ ਬੁਲਾਇਆ ਅਤੇ ਉਸਨੂੰ ਦੱਸਿਆ ਗਿਆ ਕਿ ਉਸਦੀ ਇੱਕ ਕਰੋੜ ਦੀ ਲਾਟਰੀ ਸੱਚਮੁੱਚ ਨਿਕਲ ਆਈ ਹੈ। ਜਸਮੇਲ ਮੋਗਾ ਦਾ ਰਹਿਣ ਵਾਲਾ ਹੈ ਅਤੇ ਉਸਨੇ ਲਾਟਰੀ ਜੀਰਾ ਵਿੱਚ ਉਸ ਦੀ ਦੁਕਾਨ ਤੋਂ ਖਰੀਦੀ ਸੀ।

ਜਸਮੇਲ ਸਿੰਘ ਨੇ ਦੱਸਿਆ ਕਿ ਉਹ ਵਿਆਹਿਆ ਹੋਇਆ ਹੈ ਅਤੇ ਪਰਿਵਾਰ ਉੱਤੇ ਭਾਰੀ ਕਰਜ਼ ਚੜ੍ਹਿਆ ਹੋਇਆ ਸੀ। ਉਹ ਹਮੇਸ਼ਾ ਇਹੀ ਸੋਚਦਾ ਰਹਿੰਦਾ ਸੀ ਕਿ ਕਰਜ਼ ਤੋਂ ਮੁਕਤੀ ਕਿਵੇਂ ਮਿਲੇਗੀ। ਉਸਨੇ ਆਪਣੀ ਕਿਸਮਤ ਅਜ਼ਮਾਉਣ ਲਈ ਲਾਟਰੀ ਖਰੀਦਣੀ ਸ਼ੁਰੂ ਕੀਤੀ। ਕਾਫੀ ਸਮੇਂ ਤੋਂ ਉਹ ਲਾਟਰੀ ਖਰੀਦ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਸੀ। ਹੁਣ ਉਸਦੀ ਇੱਕ ਕਰੋੜ ਰੁਪਏ ਦੀ ਲਾਟਰੀ ਨਿਕਲ ਆਈ ਹੈ। ਹੁਣ ਉਸਦਾ ਕਰਜ਼ ਵੀ ਉਤਰ ਜਾਵੇਗਾ ਅਤੇ ਉਹ ਸੁੱਖ ਨਾਲ ਆਪਣੀ ਜ਼ਿੰਦਗੀ ਬਿਤਾ ਸਕੇਗਾ। ਉਸਦੇ ਘਰ ਵਧਾਈ ਦੇਣ ਵਾਲਿਆਂ ਦੀ ਲਾਈਨ ਲੱਗੀ ਹੋਈ ਹੈ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!