15 ਰੁਪਏ ‘ਚ ਪਾਰ ਹੋਵੇਗਾ ਮਹਿੰਗੇ ਤੋਂ ਮਹਿੰਗਾ ਟੋਲ ਪਲਾਜ਼ਾ

ਆਜ਼ਾਦੀ ਦਿਵਸ 15 ਅਗਸਤ ਤੋਂ ਦੇਸ਼ ਦੇ ਹਾਈਵੇ ਯਾਤਰੀਆਂ ਲਈ ਇੱਕ ਵੱਡੀ ਰਾਹਤ ਆ ਰਹੀ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਨੇ FASTag Annual Pass ਯੋਜਨਾ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ, ਜਿਸ ਨਾਲ ਯਾਤਰੀ ਹੁਣ ਸਿਰਫ਼ ₹15 ’ਚ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਵੀ ਪਾਰ ਕਰ ਸਕਣਗੇ।
ਪੰਜਾਬ ਦਾ ਲਾਡੋਵਾਲ ਟੋਲ ਪਲਾਜ਼ਾ, ਜਿੱਥੇ ਕਾਰ/ਜੀਪ/ਵੈਨ ਲਈ ਇੱਕ ਪਾਸੇ ਦਾ ਟੋਲ ₹230 ਅਤੇ 24 ਘੰਟਿਆਂ ਵਿੱਚ ਆਉਣ-ਜਾਣ ਦਾ ₹345 ਹੈ, ਹੁਣ ਇਸ ਪਾਸ ਨਾਲ ਬਹੁਤ ਹੀ ਸਸਤਾ ਹੋ ਜਾਵੇਗਾ।
ਇਸ ਯੋਜਨਾ ਅਧੀਨ, ਸਿਰਫ਼ ₹3000 ਸਾਲਾਨਾ ਭੁਗਤਾਨ ਕਰਕੇ ਕਾਰ, ਜੀਪ ਅਤੇ ਵੈਨ ਮਾਲਕ 200 ਟੋਲ ਕ੍ਰਾਸਿੰਗ ਕਰ ਸਕਣਗੇ ਜਾਂ ਇੱਕ ਸਾਲ ਤੱਕ ਹਾਈਵੇ ’ਤੇ ਆਜ਼ਾਦੀ ਨਾਲ ਯਾਤਰਾ ਕਰ ਸਕਣਗੇ। ਜੇ 200 ਟੋਲ ਕ੍ਰਾਸਿੰਗ ਪਹਿਲਾਂ ਹੀ ਪੂਰੀ ਹੋ ਗਈ, ਤਾਂ ਦੁਬਾਰਾ ਰੀਚਾਰਜ ਕਰਨਾ ਲਾਜ਼ਮੀ ਹੋਵੇਗਾ।
ਇਹ ਪਾਸ ਵੱਖਰੇ ਤੌਰ ’ਤੇ ਨਹੀਂ ਖਰੀਦਣਾ ਪਵੇਗਾ; ਇਹ ਤੁਹਾਡੇ ਮੌਜੂਦਾ FASTag ਨਾਲ ਹੀ ਜੁੜੇਗਾ। ਇਹ ਸਿਰਫ਼ NHAI ਅਤੇ ਸੜਕ ਪਰਿਵਹਨ ਮੰਤ੍ਰਾਲੇ ਦੇ ਅਧੀਨ ਆਉਣ ਵਾਲੇ ਨੈਸ਼ਨਲ ਹਾਈਵੇਅ ਅਤੇ ਐਕਸਪ੍ਰੈਸਵੇ ’ਤੇ ਹੀ ਮੰਨਿਆ ਜਾਵੇਗਾ।
EDITED BY- HARLEEN KAUR




