टॉप न्यूज़

ਕਾਂਗਰਸ ‘ਚ ਘਸਮਾਣ

ਰੰਧਾਵਾ–ਸਿੱਧੂ ਹੁਣ ਅਦਾਲਤ 'ਚ ਹੋਣਗੇ ਆਹਮਣੇ–ਸਾਹਮਣੇ

ਨਵਜੋਤ ਕੌਰ ਸਿੱਧੂ ਵੱਲੋਂ 500 ਕਰੋੜ ਰੁਪਏ ’ਚ CM ਦੀ ਕੁਰਸੀ ਵਾਲਾ ਬਿਆਨ ਦੇਣ ਤੋਂ ਬਾਅਦ ਕਾਂਗਰਸ ‘ਚ ਘਮਸਾਣ ਮਚਿਆ ਹੋਇਆ ਹੈ। ਬਿਆਨ ਤੋਂ ਬਾਅਦ ਵੀ ਨਵਜੋਤ ਕੌਰ ਸਿੱਧੂ ਲਗਾਤਾਰ ਕਾਂਗਰਸੀ ਨੇਤਾਵਾਂ ’ਤੇ ਗੰਭੀਰ ਇਲਜ਼ਾਮ ਲਗਾਉਂਦੀ ਰਹੀ। ਇਨ੍ਹਾਂ ਵਿਚ ਉਹਨਾਂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਵੀ ਕਈ ਦੋਸ਼ ਲਗਾਏ, ਜਿਨ੍ਹਾਂ ਤੋਂ ਨਾਰਾਜ਼ ਹੋ ਕੇ ਰੰਧਾਵਾ ਨੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ।

ਜਾਣਕਾਰੀ ਮੁਤਾਬਕ ਨਵਜੋਤ ਕੌਰ ਸਿੱਧੂ ਨੇ ਰੰਧਾਵਾ ਦੇ ਨੋਟਿਸ ਦਾ ਜਵਾਬ ਭੇਜ ਦਿੱਤਾ ਹੈ, ਪਰ ਰੰਧਾਵਾ ਉਸ ਨਾਲ ਸੰਤੁਸ਼ਟ ਨਹੀਂ ਹਨ। ਰੰਧਾਵਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਨਵਜੋਤ ਕੌਰ ਸਿੱਧੂ ਨਾਲ ਗੱਲ ਅਦਾਲਤ ਵਿਚ ਹੀ ਹੋਵੇਗੀ। ਮੁਆਫੀ ਦਾ ਕੋਈ ਸਵਾਲ ਹੀ ਨਹੀਂ। ਇਹ ਹੁਣ ਸੁਖਜਿੰਦਰ ਰੰਧਾਵਾ ਦੀ ਪੱਗ ਅਤੇ ਅਣਖ ਦਾ ਮਾਮਲਾ ਬਣ ਗਿਆ ਹੈ। ਰੰਧਾਵਾ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਕਾਂਗਰਸ ਵਿੱਚ ਚੱਲ ਰਿਹਾ ਇਹ ਘਮਸਾਨ ਹੁਣ ਰੁਕਣ ਵਾਲਾ ਨਹੀਂ।

ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਸੂਬੇ ‘ਚ ਇਸ ਵੇਲੇ ਜ਼ਿਲ੍ਹਾ ਪਾਰਿਸ਼ਦ ਦੇ ਚੋਣ ਹੋ ਰਹੇ ਹਨ ਅਤੇ ਆਪ ਸਰਕਾਰ ਦੀ ਗੁੰਡਾਗਰਦੀ ਪੂਰੇ ਪੰਜਾਬ ’ਚ ਵੱਡਾ ਮੁੱਦਾ ਬਣਿਆ ਹੋਇਆ ਸੀ। ਇਸੇ ਦਰਮਿਆਨ ਨਵਜੋਤ ਕੌਰ ਸਿੱਧੂ ਗਵਰਨਰ ਨੂੰ ਮਿਲ ਕੇ ਆਉਂਦੇ ਨੇ ਅਤੇ ਇੱਕ ਬਿਆਨ ਦੇ ਕੇ ਸਾਰੇ ਸੂਬੇ ਦਾ ਨੈਰੇਟਿਵ ਬਦਲ ਦਿਤਾ। ਰੰਧਾਵਾ ਦੇ ਮੁਤਾਬਕ, ਉਨ੍ਹਾਂ ਨੂੰ ਚਾਹੀਦਾ ਸੀ ਕਿ ਗਵਰਨਰ ਕੋਲ ਜਾ ਕੇ ਪੰਜਾਬ ’ਚ ਚੱਲ ਰਹੇ ਹਾਲਾਤਾਂ ’ਤੇ ਗੱਲ ਕਰਦੀ, ਪਰ ਉਨ੍ਹਾਂ ਨੇ ਤਾਂ ਕੁਝ ਹੋਰ ਹੀ ਕਰ ਦਿੱਤਾ।

ਕਾਂਗਰਸ ਨੇ ਉਨ੍ਹਾਂ ਨੂੰ ਪੰਜਾਬ ਪ੍ਰਧਾਨ ਬਣਾਇਆ, ਪਰ 2021 ਵਿੱਚ ਪ੍ਰਧਾਨ ਰਹਿੰਦੇ ਹੋਏ ਸਿੱਧੂ ਨੇ ਵੀ ਅਜਿਹੇ ਹੀ ਬਿਆਨ ਦਿੱਤੇ ਅਤੇ ਪਾਰਟੀ ਦੀ ਛਵੀ ਨੂੰ ਨੁਕਸਾਨ ਪਹੁੰਚਾਉਂਦੇ ਰਹੇ। ਨਤੀਜਾ ਇਹ ਨਿਕਲਿਆ ਕਿ 2022 ਦੀਆਂ ਚੋਣਾਂ ਵਿੱਚ ਪਾਰਟੀ ਨੂੰ ਭਾਰੀ ਹਾਰ ਮਿਲੀ।

ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਨਵਜੋਤ ਕੌਰ ਸਿੱਧੂ ਨੇ ਨੋਟਿਸ ਦੇ ਜਵਾਬ ਵਿੱਚ ਪੁਰਾਣੇ ਅਖਬਾਰਾਂ ਦੀਆਂ ਕਟਿੰਗਾਂ ਲਗਾਈਆਂ ਹਨ। ਉਹ ਕਟਿੰਗਾਂ 2008 ਅਤੇ 2014 ਦੀਆਂ ਹਨ, ਅਤੇ ਉਹ ਵੀ ਕਰਨਾਟਕ ਅਤੇ ਬਿਹਾਰ ਦੇ ਅਖਬਾਰਾਂ ਦੀਆਂ। ਰੰਧਾਵਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਕਟਿੰਗਾਂ ਵਿੱਚ ਕਿਤੇ ਵੀ ਰੰਧਾਵਾ ਦਾ ਨਾਮ ਨਹੀਂ। ਰੰਧਾਵਾ ਨੇ ਸਪਸ਼ਟ ਕਿਹਾ ਕਿ ਹੁਣ ਉਹ ਕੋਰਟ ਵਿੱਚ ਹੀ ਜਵਾਬ ਦੇਣਗੇ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!