टॉप न्यूज़

ਪੰਜਾਬ ‘ਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਅਗਸਤ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਪੰਜਾਬ ਵਿੱਚ ਛੁੱਟੀਆਂ ਦੀ ਭਰਮਾਰ ਹੋਣ ਵਾਲੀ ਹੈ। ਇਸ ਮਹੀਨੇ ਕਈ ਖਾਸ ਤਿਉਹਾਰ ਇਕੱਠੇ ਹੋਣ ਕਾਰਨ, ਲੋਕ ਲੰਬੀਆਂ ਛੁੱਟੀਆਂ ਦਾ ਆਨੰਦ ਮਾਣ ਸਕਣਗੇ। ਖਾਸ ਕਰਕੇ 15, 16 ਅਤੇ 17 ਅਗਸਤ ਨੂੰ ਲਗਾਤਾਰ ਤਿੰਨ ਛੁੱਟੀਆਂ ਹੋਣਗੀਆਂ, ਜਿਸ ਕਾਰਨ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਬੈਂਕ ਬੰਦ ਰਹਿਣਗੇ।

ਜਾਣੋ ਕਿਸ ਦਿਨ ਹੋਏਗੀ ਛੁੱਟੀ:

15 ਅਗਸਤ (ਸ਼ੁੱਕਰਵਾਰ): ਆਜ਼ਾਦੀ ਦਿਵਸ – ਦੇਸ਼ ਭਰ ਵਿੱਚ ਰਾਸ਼ਟਰੀ ਛੁੱਟੀ

16 ਅਗਸਤ (ਸ਼ਨੀਵਾਰ): ਜਨਮ ਅਸ਼ਟਮੀ – ਕਈ ਜ਼ਿਲ੍ਹਿਆਂ ਵਿੱਚ ਜਨਤਕ ਛੁੱਟੀ

17 ਅਗਸਤ (ਐਤਵਾਰ): ਹਫਤਾਵਾਰੀ ਛੁੱਟੀ

ਇਸ ਤਰ੍ਹਾਂ, ਲੋਕਾਂ ਨੂੰ ਤਿੰਨ ਦਿਨਾਂ ਦੀ ਲੰਬੀ ਛੁੱਟੀ ਮਿਲੇਗੀ, ਜੋ ਕਿ ਯਾਤਰਾ ਕਰਨ ਜਾਂ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਸੁਨਹਿਰੀ ਮੌਕਾ ਹੋ ਸਕਦਾ ਹੈ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!