
ਰੱਖੜੀ ਦੇ ਤਿਉਹਾਰ ਮੌਕੇ ਰਾਜਪੁਰਾ ਵਿੱਚ ਭਾਰੀ ਟਰੈਫਿਕ ਜਾਮ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਆਪਣੇ ਘਰਾਂ ਤੋਂ ਤਿਉਹਾਰ ਮਨਾਉਣ ਲਈ ਦੂਜੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਰਹੇ ਹਨ, ਜਿਸ ਕਰਕੇ ਗਗਨ ਚੌਂਕ ਅਤੇ ਇਸਦੇ ਚਾਰੇ ਪਾਸੇ ਲਗਭਗ 7 ਕਿਲੋਮੀਟਰ ਲੰਬਾ ਜਾਮ ਲੱਗਿਆ ਹੋਇਆ ਹੈ। ਚੰਡੀਗੜ੍ਹ ਰੋਡ, ਅੰਬਾਲਾ ਰੋਡ, ਸਰਹੰਦ ਰੋਡ ਅਤੇ ਪਟਿਆਲਾ ਰੋਡ ਉੱਤੇ ਟਰੈਫਿਕ ਬੇਕਾਬੂ ਹੋ ਚੁੱਕਾ ਹੈ, ਅਤੇ ਕਈ ਲੋਕ ਚਾਰ-ਚਾਰ ਘੰਟੇ ਜਾਮ ਵਿੱਚ ਫਸੇ ਹੋਏ ਹਨ।
ਰਾਜਪੁਰਾ ਟਰੈਫਿਕ ਪੁਲਿਸ ਇੰਚਾਰਜ ਗੁਰਬਚਨ ਸਿੰਘ ਨੇ ਦੱਸਿਆ ਕਿ ਰੱਖੜੀ ਮੌਕੇ ਭੈਣ-ਭਰਾਵਾਂ ਦੇ ਮਿਲਣ ਕਾਰਨ ਟਰੈਫਿਕ ਦਾ ਬੋਝ ਕਾਫੀ ਵੱਧ ਗਿਆ ਹੈ। ਪੁਲਿਸ ਟੀਮਾਂ ਦੀ ਕੋਸ਼ਿਸ਼ ਹੈ ਕਿ ਜਾਮ ਨੂੰ ਜਲਦੀ ਖਤਮ ਕਰਕੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ। ਟਰੈਫਿਕ ਪੁਲਿਸ ਦੀਆਂ ਪਾਰਟੀਆਂ ਮੁੱਖ ਚੌਂਕਾਂ ਤੇ ਤੈਨਾਤ ਹਨ, ਪਰ ਫਿਰ ਵੀ ਜਾਮ ਲੰਬੇ ਸਮੇਂ ਤੱਕ ਬਣਿਆ ਹੋਇਆ ਹੈ।
EDITED BY- HARLEEN KAUR




