टॉप न्यूज़

ਟਰੈਵਲ ਏਜੰਟ ਨੇ ਖੁਦ ਨੂੰ ਹੀ ਮਰਵਾਈ ਗੋਲੀ

ਫਿਰੋਜ਼ਪੁਰ ਵਿੱਚ 1 ਅਗਸਤ ਨੂੰ ਵਾਪਰੇ ਇੱਕ ਮਾਮਲੇ ਨੇ ਉਸ ਵੇਲੇ ਹੜਕੰਪ ਮਚਾ ਦਿੱਤਾ ਜਦੋਂ ਖ਼ਬਰ ਆਈ ਕਿ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਟਰੈਵਲ ਏਜੰਟ ਰਾਹੁਲ ਕੱਕੜ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਜਖ਼ਮੀ ਰਾਹੁਲ ਕੱਕੜ ਨੇ ਖੁਦ ਐਸਐਸਪੀ ਨੂੰ ਫ਼ੋਨ ਕਰਕੇ ਇਹ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਸਾਰੇ ਜ਼ਿਲ੍ਹੇ ਦੀ ਪੁਲਿਸ ਸਮੇਤ ਐਸਐਸਪੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।

ਜਾਂਚ ਦੌਰਾਨ ਚੌਕਾਣੇ ਵਾਲੀ ਗੱਲ ਸਾਹਮਣੇ ਆਈ ਕਿ ਟਰੈਵਲ ਏਜੰਟ ਨੇ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਵਿੱਚ ਖੁਦ ਹੀ ਆਪਣੇ ਆਪ ਨੂੰ ਗੋਲੀ ਮਾਰੀ ਅਤੇ ਨਕਾਬਪੋਸ਼ ਬਦਮਾਸ਼ਾਂ ਦੀ ਝੂਠੀ ਕਹਾਣੀ ਘੜ ਲਈ, ਤਾਂ ਜੋ ਹੋਰ ਲੋਕਾਂ ਨੂੰ ਇਸ ਮਾਮਲੇ ਵਿੱਚ ਫਸਾਇਆ ਜਾ ਸਕੇ। ਪੁਲਿਸ ਨੇ ਦੱਸਿਆ ਕਿ ਰਾਹੁਲ ਕੱਕੜ ਕਾਫ਼ੀ ਸ਼ਾਤਿਰ ਹੈ ਅਤੇ ਇਸ ਸਮੇਂ ਪੁਲਿਸ ਦੀ ਭਾਲ ਵਿੱਚ ਹੈ। ਇਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਗ੍ਰਿਫ਼ਤਾਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!