टॉप न्यूज़
ਮੁਆਫੀ ਮੰਗਣ ਤੋਂ ਬਾਅਦ ਕਰਨ ਔਜਲਾ ਪਹੁੰਚੇ ਭਾਰਤ
ਪੰਜਾਬ ਰਾਜ ਮਹਿਲਾ ਕਮਿਸ਼ਨ ਚੇਅਰਪਰਸਨ ਨੇ ਜਾਰੀ ਕੀਤਾ ਸੀ ਨੋਟਿਸ

ਪੰਜਾਬੀ ਗਾਇਕ ਕਰਨ ਔਜਲਾਂ ਦੇ ਗੀਤਾਂ ਦੀ ਧੂਮ ਪੂਰੀ ਦੁਨੀਆ ਦੇ ਵਿੱਚ ਸੁਣਾਈ ਦਿੰਦੀ ਹੈ। ਪਰ ਹਾਲ ਦੇ ਵਿੱਚ ਉਹ ਆਪਣੇ ਨਵੇਂ ਗੀਤ ਐਮਐਫ ਗੱਬਰੂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਆ ਗਏ। ਇਸ ਗੀਤ ਦੇ ਵਿੱਚ ਵਰਤੀ ਗਈ ਸ਼ਬਦਾਵਲੀ ਦੇ ਚੱਲਦੇ ਪੰਜਾਬ ਰਾਜ ਮਹਿਲਾ ਕਮਿਸ਼ਨ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਗਾਇਕ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਗਾਇਕ ਕਰਨ ਔਜਲਾ ਨੇ ਵਿਦੇਸ਼ ਤੋਂ ਫੋਨ ਕਰਕੇ ਮੁਆਫੀ ਮੰਗੀ।
ਪੰਜਾਬੀ ਗਾਇਕ ਕਰਨ ਔਜਲਾ ਅਤੇ ਹਨੀ ਸਿੰਘ ਨੇ ਆਪਣੇ ਗਾਣਿਆਂ ਵਿੱਚ ਵਰਤੀ ਗਈ ਭਾਸ਼ਾ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਚੇਅਰਪਰਸਨ ਰਾਜ ਲਾਲੀ ਗਿੱਲ ਤੋਂ ਮੁਆਫੀ ਮੰਗ ਲਈ ਸੀ। ਨੋਟਿਸ ਜਾਰੀ ਹੋਣ ਤੋਂ ਬਾਅਦ ਹੁਣ ਗਾਇਕ ਕਰਨ ਔਜਲਾ ਭਾਰਤ ਵਾਪਸ ਆ ਗਏ ਹਨ। ਸੋਮਵਾਰ ਦੀ ਦੇਰ ਰਾਤ ਉਹ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਿਲਾਜ਼ ਅੰਤਰਰਾਸ਼ਟਰੀ ਹਵਾਈ ਅੱਡੇ (CSMIA) ‘ਤੇ ਲੈਂਡ ਹੋਏ।
EDITED BY- HARLEEN KAUR



