
1- ਡੂੰਘੇ ਸਾਹ ਲਓ: ਡੂੰਘੇ ਸਾਹ ਲੈਣ ਨਾਲ ਦਿਮਾਗ ਵਿੱਚ ਆਕਸੀਜਨ ਦੀ ਮਾਤਰਾ ਵਧਦੀ ਹੈ, ਜੋ ਮਨ ਨੂੰ ਸ਼ਾਂਤ ਕਰਦੀ ਹੈ ਅਤੇ ਤਣਾਅ ਘਟਾਉਂਦੀ ਹੈ। ਹਰ ਰੋਜ਼ ਸਵੇਰੇ ਅਤੇ ਰਾਤ ਨੂੰ 5-10 ਮਿੰਟ ਲਈ ਡੂੰਘੇ ਸਾਹ ਲੈਣ ਦਾ ਅਭਿਆਸ ਕਰੋ।
2- ਧਿਆਨ ਅਤੇ ਯੋਗਾ: ਯੋਗਾ ਅਤੇ ਧਿਆਨ ਨਾ ਸਿਰਫ਼ ਸਰੀਰ ਨੂੰ ਲਚਕਦਾਰ ਬਣਾਉਂਦੇ ਹਨ ਬਲਕਿ ਮਨ ਨੂੰ ਵੀ ਸਥਿਰ ਕਰਦੇ ਹਨ। ਦਿਨ ਦੀ ਸ਼ੁਰੂਆਤ 15 ਮਿੰਟ ਦੇ ਧਿਆਨ ਨਾਲ ਕਰੋ ਅਤੇ ਘੱਟੋ-ਘੱਟ 3-4 ਆਸਣ ਕਰੋ।
3- ਰੋਜ਼ਾਨਾ ਸੈਰ ਕਰਨਾ: ਖੁੱਲ੍ਹੀ ਹਵਾ ਵਿੱਚ 20-30 ਮਿੰਟ ਸੈਰ ਕਰਨ ਨਾਲ ਤੁਹਾਡਾ ਮੂਡ ਬਿਹਤਰ ਹੁੰਦਾ ਹੈ ਅਤੇ ਐਂਡੋਰਫਿਨ ਨਿਕਲਦੇ ਹਨ, ਜੋ ਤਣਾਅ ਨੂੰ ਘਟਾਉਂਦੇ ਹਨ। ਖਾਸ ਕਰਕੇ ਸਵੇਰ ਦੀ ਸੈਰ ਬਹੁਤ ਫਾਇਦੇਮੰਦ ਹੁੰਦੀ ਹੈ।
4- ਹਸਣ ਦੀ ਥੈਰੇਪੀ: ਹਾਸਾ ਤਣਾਅ ਦੂਰ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ। ਕਾਮੇਡੀ ਸ਼ੋਅ, ਮਜ਼ਾਕੀਆ ਵੀਡੀਓ ਦੇਖੋ ਜਾਂ ਦੋਸਤਾਂ ਨਾਲ ਹੱਸੋ, ਹਾਸਾ ਤੁਹਾਡੇ ਦਿਮਾਗ ਨੂੰ ਤੁਰੰਤ ਹਲਕਾ ਕਰ ਦਿੰਦਾ ਹੈ।




