टॉप न्यूज़

ਜੇ ਪੁਲਿਸ ਵਰਦੀ ਪਾ ਕੇ ਤੋੜੇ ਟ੍ਰੈਫ਼ਿਕ ਨਿਯਮ ਤਾਂ ਹੋਵੇਗਾ ਦੁਗਣਾ ਜੁਰਮਾਨਾ

ਚੰਡੀਗੜ੍ਹ ਵਿੱਚ ਹੁਣ ਵਰਦੀ ਪਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪੁਲਿਸ ਕਰਮੀਆਂ ਲਈ ਮੁਸ਼ਕਲਾਂ ਵਧਣ ਵਾਲੀਆਂ ਹਨ। ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ ਅਨੁਸਾਰ ਕੋਈ ਵੀ ਪੁਲਿਸ ਕਰਮੀ, ਚਾਹੇ ਉਹ ਵਰਦੀ ਵਿੱਚ ਹੋਵੇ ਜਾਂ ਬਿਨਾ ਵਰਦੀ ਦੇ, ਜੇ ਟ੍ਰੈਫਿਕ ਨਿਯਮ ਤੋੜਦਾ ਹੈ, ਤਾਂ ਉਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਟ੍ਰੈਫਿਕ ਨਿਯਮ ਤੋੜਨ ਵਾਲੇ ਪੁਲਿਸ ਕਰਮੀਆਂ ‘ਤੇ ਨਾ ਸਿਰਫ਼ ਆਮ ਚਲਾਨ ਕੱਟਿਆ ਜਾਵੇਗਾ, ਸਗੋਂ ਉਨ੍ਹਾਂ ‘ਤੇ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਨਿਯਮ ਤੋੜਨ ਵਾਲੇ ‘ਤੇ ਆਮ ਲੋਕਾਂ ਨਾਲੋਂ ਦੁੱਗਣਾ ਜੁਰਮਾਨਾ ਲਗਾਇਆ ਜਾਵੇਗਾ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਵਰਦੀ ਪਹਿਨ ਕੇ ਸੜਕਾਂ ‘ਤੇ ਗਲਤ ਸੰਦੇਸ਼ ਨਾ ਜਾਵੇ ਅਤੇ ਲੋਕਾਂ ਵਿੱਚ ਟ੍ਰੈਫਿਕ ਨਿਯਮਾਂ ਪ੍ਰਤੀ ਸਤਿਕਾਰ ਵਧੇ।

ਚੰਡੀਗੜ੍ਹ ਦੇ ਡੀਐਸਪੀ ਟ੍ਰੈਫਿਕ ਵੱਲੋਂ ਕਿਹਾ ਗਿਆ ਹੈ ਕਿ ਪੁਲਿਸ ਕਰਮੀ ਲੋਕਾਂ ਲਈ ਉਦਾਹਰਣ ਬਣਨ, ਨਾ ਕਿ ਨਿਯਮਾਂ ਦੀ ਉਲੰਘਣਾ ਕਰਕੇ ਗਲਤ ਮਿਸਾਲ ਕਾਇਮ ਕਰਨ। ਵਰਦੀ ਪਹਿਨਣ ਦਾ ਮਤਲਬ ਹੈ ਲੋਕਾਂ ਦੀ ਸੁਰੱਖਿਆ ਤੇ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣਾ, ਇਸ ਲਈ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!