देश

ਚੱਲਦੀ ਸਕੂਲ ਬੱਸ ਦੇ ਡਰਾਈਵਰ ਨੂੰ ਪਿਆ ਦੌਰਾ

ਬੱਸ ਕੰਟਰੋਲ ਤੋਂ ਬਾਹਰ ਹੋ ਕੇ ਸੜਕ ਨਾਲ ਖੇਤਾਂ ਵਿਚ ਉਤਰੀ

ਹਰਿਆਣਾ ਦੇ ਕੁਰੂਕਸ਼ੇਤਰ ਵਿਚ ਦੇਰ ਰਾਤ ਇੱਕ ਸਕੂਲ ਬੱਸ ਡਰਾਈਵਰ ਨੂੰ ਬੱਸ ਚਲਾਉਂਦੇ ਸਮੇਂ ਅਚਾਨਕ ਮਿਰਗੀ ਦਾ ਦੌਰਾ ਪਿਆ। ਜਿਵੇਂ ਹੀ ਡਰਾਈਵਰ ਬੇਹੋਸ਼ ਹੋ ਗਿਆ, ਬੱਸ ਕੰਟਰੋਲ ਤੋਂ ਬਾਹਰ ਹੋ ਕੇ ਸੜਕ ਨਾਲ ਖੇਤਾਂ ਵਿਚ ਉੱਤਰ ਗਈ। ਇਸ ਬੱਸ ਵਿੱਚ 60 ਤੋਂ ਵੱਧ ਬੱਚੇ ਸਵਾਰ ਸਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਦਰਅਸਲ, ਦੇਰ ਰਾਤ ਇਕ ਨਿੱਜੀ ਸਕੂਲ ਬੱਸ ਅੰਬਾਲਾ ਅਤੇ ਫਰੀਦਾਬਾਦ ਦੇ ਲਗਭਗ 60 ਬੱਚਿਆਂ ਨੂੰ ਲੈ ਕੇ ਜਾ ਰਹੀ ਸੀ, ਜੋ ਕਰਾਟੇ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਆਏ ਸਨ। ਜਿਵੇਂ ਹੀ ਬੱਸ ਬੀਆਰ ਚੌਕ ਦੇ ਨੇੜੇ ਪਹੁੰਚੀ ਤਾਂ ਡਰਾਈਵਰ ਨੂੰ ਮਿਰਗੀ ਦਾ ਦੌਰਾ ਪੈ ਗਿਆ।

ਡਰਾਈਵਰ ਬੇਹੋਸ਼ ਹੋ ਗਿਆ ਅਤੇ ਬੱਸ ਕੰਟਰੋਲ ਤੋਂ ਬਾਹਰ ਹੋ ਗਈ। ਸੜਕ ਨਾਲ ਖੇਤਾਂ ਵਿਚ ਉੱਤਰ ਗਈ। ਇਸ ਪਿੱਛੋਂ ਬੱਸ ਵਿੱਚ ਸਵਾਰ ਬੱਚਿਆਂ ਵਿੱਚ ਚੀਕ-ਚਿਹਾੜਾ ਪੈ ਗਿਆ। ਆਸ-ਪਾਸ ਦੇ ਲੋਕਾਂ ਨੇ ਡਰਾਈਵਰ ਅਤੇ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਡਾਇਲ-112 ਨੂੰ ਸੂਚਿਤ ਕੀਤਾ। ਡਰਾਈਵਰ ਨੂੰ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਹਾਦਸੇ ਵਿਚ ਕੋਈ ਜ਼ਖਮੀ ਨਹੀਂ ਹੋਇਆ। ਹਾਦਸੇ ਵਾਲੀ ਥਾਂ ਦੇ ਨੇੜੇ ਦੋ ਛੋਟੇ ਬੱਚੇ ਖੇਡ ਰਹੇ ਸਨ। ਜਦੋਂ ਉਨ੍ਹਾਂ ਨੇ ਬੱਸ ਨੂੰ ਆਪਣੇ ਵੱਲ ਆਉਂਦੇ ਦੇਖਿਆ ਤਾਂ ਦੋਵੇਂ ਆਪਣੇ ਘਰ ਵੱਲ ਭੱਜੇ। ਸ਼ੁਕਰ ਹੈ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!