
ਲੁਧਿਆਣਾ ਵਿੱਚ ਇੱਕ ਕਾਰ ਚਾਲਕ ਨੇ ਆਪਣੀ ਕਾਰ ਨਾਲ ਗਲੀ ਦੇ ਵਿਚਕਾਰ ਬੈਠੇ ਇੱਕ ਕੁੱਤੇ ਨੂੰ ਕੁਚਲ ਦਿੱਤਾ। ਉਸਨੇ ਕਾਰ ਕੁੱਤੇ ਦੇ ਉੱਪਰ ਚੜ੍ਹਾ ਦਿੱਤੀ ਅਤੇ ਕੁੱਤਾ ਜ਼ੋਰ-ਜ਼ੋਰ ਨਾਲ ਚੀਕਣ ਲੱਗ ਪਿਆ, ਪਰ ਡਰਾਈਵਰ ਨੇ ਕਾਰ ਨਹੀਂ ਰੋਕੀ। ਉਸਨੇ ਕਾਰ ਨੂੰ ਅੱਗੇ-ਪਿੱਛੇ ਕਰਕੇ ਕੁੱਤੇ ਦੇ ਉੱਪਰੋਂ ਦੀ ਕੱਢ ਦਿੱਤੀ।
ਕੁੱਤੇ ਦੀ ਪਿੱਠ ਉੱਤੋਂ ਕਾਰ ਲੰਘਣ ਕਾਰਨ ਉਸਦੀ ਕਮਰ ਟੁੱਟ ਗਈ। ਘਟਨਾ ਤੋਂ ਬਾਅਦ ਕਾਰ ਚਾਲਕ ਭੱਜ ਗਿਆ। ਸਾਰੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 2 ਵਿੱਚ ਸ਼ਿਕਾਇਤ ਦਰਜ ਕਰਵਾਈ।
ਉਮੀਦ ਹੈ ਕਿ ਅੱਜ ਦੋਸ਼ੀ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ। ਕਾਰ ਦਾ ਨੰਬਰ ਅਤੇ ਸੀਸੀਟੀਵੀ ਲੋਕਾਂ ਨੇ ਪੁਲਿਸ ਨੂੰ ਸੌਂਪ ਦਿੱਤੀ ਹੈ।
EDITED BY- HARLEEN KAUR




